ਝੱਜਰ : ਤਬਲੀਗੀ ਜਮਾਤ ਦੇ ਮੈਂਬਰ ਅਰਸ਼ਦ ਅਹਿਮਦ ਹਰਿਆਣਾ ਦੇ ਝੱਜਰ 'ਚ ਸਥਿਤ ਏਮਜ਼ ਦੇ ਕੋਰੋਨਾ ਹਸਪਤਾਲ 'ਚ ਭਰਤੀ ਸਨ। ਉਨਾਂ ਨੇ ਕਿਹਾ ਕਿ ਉਸ ਨੂੰ ਹਸਪਤਾਲ 'ਚ ਬਿਲਕੁੱਲ ਆਪਣੇ ਘਰ ਵਰਗਾ ਮਾਹੌਲ ਮਿਲਿਆ। ਡਾਕਟਰਾਂ, ਨਰਸਾਂ ਨੇ ਮੇਰੀ ਦੇਖਭਾਲ ਕੀਤੀ, ਬਹੁਤ ਚੰਗਾ ਅਤੇ ਆਪਣਿਆਂ ਵਰਗਾ ਰਵੱਈਆ ਕੀਤਾ। ਅਰਸ਼ਦ ਨੇ ਕਿਹਾ, ''ਮੈਂ ਕੋਰੋਨਾ ਵਿਰੁੱਧ ਲੜਾਈ 'ਚ ਆਪਣਾ ਯੋਗਦਾਨ ਦਿੰਦੇ ਹੋਏ 2 ਵਾਰ ਪਲਾਜ਼ਮਾ ਡੋਨੇਟ ਕੀਤਾ ਹੈ, ਤਾਂ ਕਿ ਕੋਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ। ਅੱਗੇ ਵੀ ਜ਼ਰੂਰਤ ਪਈ ਤਾਂ ਮੈਂ 10 ਵਾਰ ਪਲਾਜ਼ਮਾ ਡੋਨੇਟ ਕਰਾਂਗਾ। ਦੱਸਣਯੋਗ ਹੈ ਕਿ ਅਰਸ਼ਦ ਦੀ ਕੋਰੋਨਾ ਜਾਂਚ ਰਿਪੋਰਟ ਹੁਣ ਨੈਗੇਟਿਵ ਆਈ ਹੈ। ਅਰਸ਼ਦ ਨੇ ਦੱਸਿਆ ਕਿ ਹਸਪਤਾਲ ਦੇ ਸਟਾਫ ਨੇ ਕਾਫ਼ੀ ਸਹਿਯੋਗ ਕੀਤਾ। ਮੈਂ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲੇ ਦਾ ਰਹਿਣ ਵਾਲਾ ਹਾਂ ਪਰ ਹਸਪਤਾਲ 'ਚ ਮੈਨੂੰ ਘਰ ਦੀ ਕਮੀ ਮਹਿਸੂਸ ਨਹੀਂ ਹੋਈ। ਅਰਸ਼ਦ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਕੋਰੋਨਾ ਵਿਰੁੱਧ ਜੰਗ ਲੜਨ 'ਚ ਸਹਿਯੋਗ ਕਰਨਾ ਚਾਹੀਦਾ। ਤੈਅ ਕੀਤੇ ਗਏ ਨਿਯਮਾਂ ਦਾ ਪਾਲਣ ਕਰਦੇ ਹੋਏ ਰਮਜ਼ਾਨ ਦੀ ਨਮਾਜ ਮਸਜਿਦ 'ਚ ਨਾ ਜਾ ਕੇ ਘਰ ਹੀ ਅਦਾ ਕਰਨੀ ਚਾਹੀਦੀ ਹੈ।