ਸੈਨ ਜੁਆਨ : ਇਕ ਪਾਸੇ ਜਿੱਥੇ ਦੁਨੀਆ ਕੋਵਿਡ-19 ਮਹਾਮਾਰੀ ਨਾਲ ਜੂਝ ਰਹੀ ਹੈ ਉੱਥੇ ਦੂਜੇ ਪਾਸੇ ਪਿਊਰਟੋ ਰੀਕੋ ਦੇ ਇਕ ਹਸਪਤਾਲ ਦਾ ਟਿਕ ਟਾਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ ਨਰਸਾਂ ਕੋਰੋਨਾ ਮਰੀਜ਼ ਦੀ 'ਲਾਸ਼' ਨਾਲ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ।ਵੀਡੀਓ ਵਿਚ ਨਰਸਾਂ ਨੇ ਇਕ ਬੈਗ ਫੜਿਆ ਹੋਇਆ ਹੈ ਜਿਸ ਦੀ ਵਰਤੋਂ ਕੋਰੋਨਾਵਾਇਰਸ ਨਾਲ ਇਨਫੈਕਟਿਡ ਮਰੀਜ਼ ਦੀ ਲਾਸ਼ ਰੱਖਣ ਲਈ ਕੀਤੀ ਜਾਂਦੀ ਹੈ। ਇਸ ਟਿਕ ਟਾਕ ਵੀਡੀਓ ਵਿਚ ਨਰਸ ਬੈਗ ਵਿਚ ਇਕ 'ਲਾਸ਼' ਲੈਕੇ ਨੱਚਦੀਆਂ ਦਿਖਾਈ ਦੇ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਇਸ ਟਿਕ ਟਾਕ ਵੀਡੀਓ ਅਤੇ ਨਰਸਾਂ 'ਤੇ ਕਈ ਲੋਕਾਂ ਨੇ ਸਵਾਲ ਕੀਤੇ ਹਨ। ਭਾਵੇਂਕਿ ਹੁਣ ਦੱਸਿਆ ਜਾ ਰਿਹਾ ਹੈ ਕਿ ਇਹ ਲਾਸ਼ ਨਕਲੀ ਸੀ ਅਤੇ ਕੋਈ ਵਿਅਕਤੀ ਮਰਨ ਦਾ ਨਾਟਕ ਕਰ ਰਿਹਾ ਸੀ। ਇਹਨਾਂ ਨਰਸਾਂ ਦੀ ਪਛਾਣ ਨਹੀਂ ਹੋ ਪਾਈ ਹੈ। ਇਸ ਵੀਡੀਓ ਨੂੰ ਲੋਕ ਘਾਨਾ ਦੀ ਉਸ ਕੰਪਨੀ ਨਾਲ ਮੇਲ ਖਾਂਧਾ ਦੱਸ ਰਹੇ ਹਨ ਜੋ ਡਾਂਸ ਕਰਦਿਆਂ ਤਾਬੂਤ ਲੈਕੇ ਜਾਂਦੀਆਂ ਹਨ। ਇਹੀ ਨਹੀਂ ਇਸ ਨਾਲ ਜੁੜੇ ਮੀਮਜ਼ ਵੀ ਕਾਫੀ ਵਾਇਰਲ ਹੋ ਰਹੇ ਹਨ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਕਿਹਾ, ''ਜੇਕਰ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੇ ਮਜ਼ਾਕ ਪਸੰਦ ਹਨ ਤਾਂ ਇਸ ਨੂੰ ਆਪਣੇ ਤੱਕ ਹੀ ਰੱਖਣ।'' ਇਕ ਯੂਜ਼ਰ ਨੇ ਕਿਹਾ, ''ਤੁਸੀਂ ਆਪਣੇ ਦੋਸਤਾਂ ਜਾਂ ਸਾਥੀਆਂ ਨਾਲ ਗੱਲ ਕਰ ਸਕਦੇ ਹੋ ਪਰ ਜਿਸ ਇਮਾਰਤ ਵਿਚ ਲੋਕ ਮਰ ਰਹੇ ਹਨ ਉੱਥੇ ਇਸ ਤਰ੍ਹਾਂ ਦਾ ਡਾਂਸ ਚੰਗਾ ਨਹੀਂ।'