ਮੋਹਾਲੀ : ਅੱਜ ਮੋਹਾਲੀ ਵਿਚ ਦੋ ਕੋਰੋਨਾ ਪੀੜਤ ਲੋਕ ਸਾਹਮਣੇ ਆਏ ਹਨ। ਇਨ•ਾਂ ਵਿਚੋਂ ਇਕ ਫ਼ੇਜ਼-10 ਦੀ ਬਜ਼ੁਰਗ ਔਰਤ ਹੈ ਅਤੇ ਦੂਜਾ ਕੇਸ ਖਰੜ ਦੇ ਪਿੰਡ ਦੇਸੂਮਾਜਰਾ ਦਾ ਹੈ ਜਿਞੇ 27 ਸਾਲਾਂ ਦੀ ਔਰਤ ਕੋਰੋਨਾ ਦੀ ਲਪੇਟ ਵਿਚ ਆ ਗਈ ਹੈ। ਪ੍ਰਸ਼ਾਸਨ ਮੁਤਾਬਕ ਬਜ਼ੁਰਗ ਔਰਤ ਬੀਤੇ ਪਿਛਲੇ ਕਈ ਦਿਨਾਂ ਤੋਂ ਬੁਖ਼ਾਰ, ਖਾਂਸੀ ਅਤੇ ਸਾਹ ਦੀ ਤਕਲੀਫ ਦੇ ਚੱਲਦਿਆਂ ਇਸ ਦੀ ਜਾਂਚ ਕਰਵਾਉਣ ਲਈ ਸਿਵਲ ਹਸਪਤਾਲ ਆਈ ਸੀ, ਜਿਥੋਂ ਉਸ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ, ਜਿਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਤੋਂ ਇਲਾਵਾ ਇਕ ਹੋਰ ਔਰਤ ਦੇ ਪਾਜ਼ੇਟਿਵ ਪਾਏ ਜਾਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਦੇਸੂਮਾਜਰਾ ਨੂੰ ਸੀਲ ਕਰ ਦਿਤਾ ਹੈ। ਇਨ•ਾਂ ਨਵੇਂ ਕੇਸਾਂ ਤੋਂ ਬਾਅਦ ਜ਼ਿਲਾ ਮੋਹਾਲੀ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 94 ਤੱਕ ਪੁੱਜ ਗਈ ਹੈ।