Friday, November 22, 2024
 

ਚੰਡੀਗੜ੍ਹ / ਮੋਹਾਲੀ

ਕੋਰੋਨਾ : ਪੀ.ਜੀ.ਆਈ. ਵੱਲੋਂ ਮੈਡੀਕਲ ਸਟਾਫ ਦੀ ਸੁਰੱਖਿਆ ਸਬੰਧੀ ਵੱਡਾ ਫੈਸਲਾ

May 01, 2020 11:49 PM

ਚੰਡੀਗੜ੍ਹ : ਪੀ.ਜੀ.ਆਈ. ਨੇ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਕ ਵੱਡਾ ਫੈਸਲਾ ਲਿਆ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸ਼ਹਿਰ 'ਚ ਡਾਕਟਰ ਅਤੇ ਸਿਹਤ ਕਰਮਚਾਰੀ ਕੋਰੋਨਾ ਦੀ ਚਪੇਟ 'ਚ ਆ ਰਹੇ ਹਨ। ਹੁਣ ਪੀ.ਜੀ.ਆਈ. ਆਉਣ ਵਾਲੇ ਹਰ ਮਰੀਜ਼ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਪੀ.ਜੀ.ਆਈ. ਡਾਇਰੈਕਟਰ ਨੇ ਸਟਾਫ 'ਚ ਇਨਫੈਕਸ਼ਨ ਨੂੰ ਰੋਕਣ ਲਈ ਸਰਜੀਕਲ ਤੇ ਮੈਡੀਸਨ ਦੋ ਕਮੇਟੀਆਂ ਦਾ ਗਠਨ ਕੀਤਾ ਸੀ। ਸਰਜੀਕਲ ਕਮੇਟੀ ਦੇ ਚੇਅਰਪਰਸਨ ਡੀਨ ਰਿਸਰਚ ਡਾ. ਗੁਰਪ੍ਰੀਤ ਸਿੰਘ ਤੇ ਮੈਡੀਕਲ ਕਮੇਟੀ ਤੋਂ ਗੇਸਟ੍ਰੋ ਦੇ ਹੈੱਡ ਡਾ. ਰਾਕੇਸ਼ ਕੋਚਰ ਨੇ ਸੁਝਾਅ ਦਿੱਤਾ ਹੈ ਕਿ ਐਮਰਜੈਂਸੀ 'ਚ ਆਉਣ ਵਾਲੇ ਹਰ ਮਰੀਜ਼ ਦਾ ਕੋਰੋਨਾ ਟੈਸਟ ਹੋਵੇਗਾ। ਇਸ ਤੋਂ ਬਾਅਦ ਹੀ ਅੱਗੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਕਿਉਂਕਿ ਜੇਕਰ ਕੋਈ ਮਰੀਜ਼ ਜ਼ਿਆਦਾ ਗੰਭੀਰ ਹੈ ਤਾਂ ਉਸ ਨੂੰ ਅਣਦੇਖਾ ਨਹੀਂ ਕੀਤਾ ਜਾਵੇਗਾ। ਸਟਾਫ ਪੂਰੀ ਸੁਰੱਖਿਆ ਕਿੱਟਾਂ ਨਾਲ ਉਸਦਾ ਇਲਾਜ ਕਰਨਗੇ।  

 

Have something to say? Post your comment

Subscribe