ਨਵੀਂ ਦਿੱਲੀ : ਗ੍ਰਹਿ ਮੰਤਰਾਲਾ ਨੇ 4 ਮਈ ਤੋਂ ਦੇਸ਼ ਦੇ ਗਰੀਨ ਅਤੇ ਆਰੈਂਜ ਜੋਨ 'ਚ ਸ਼ਰਾਬ ਦੇ ਠੇਕੇ, ਪਾਨ ਅਤੇ ਤੰਮਾਕੂ ਦੀਆਂ ਦੁਕਾਨਾਂ ਖੋਲ੍ਹਣ ਲਈ ਵੀ ਮਨਜ਼ੂਰੀ ਦੇ ਦਿੱਤੀ ਹੈ। ਗ੍ਰੀਨ ਅਤੇ ਆਰੈਂਜ ਜੋਨ 'ਚ ਇਨ੍ਹਾਂ ਦੁਕਾਨਾਂ ਨੂੰ ਖੋਲ੍ਹਣ ਲਈ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਣਾ ਹੋਵੇਗਾ ਹਾਲਾਂਕਿ ਮਾਲ 'ਚ ਇਨ੍ਹਾਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਨਹੀ ਦਿੱਤੀ ਗਈ ਹੈ। ਇਨ੍ਹਾਂ ਦੁਕਾਨਾਂ ਅੰਦਰ ਇੱਕ ਸਮੇਂ 'ਚ ਪੰਜ ਤੋਂ ਜ਼ਿਆਦਾ ਲੋਕਾਂ ਦੀ ਐਂਟਰੀ ਨਹੀ ਹੋ ਸਕੇਗੀ ਅਤੇ ਲੋਕਾਂ ਨੂੰ ਘੱਟ ਤੋਂ ਘੱਟ 6 ਫੁੱਟ ਦੀ ਦੂਰੀ 'ਤੇ ਖੜਾ ਹੋਣਾ ਹੋਵੇਗਾ। ਜਨਤਕ ਥਾਂ 'ਤੇ ਗੁਟਕਾ, ਪਾਨ ਮਸਾਲਾ ਅਤੇ ਸ਼ਰਾਬ ਦੇ ਸੇਵਨ 'ਤੇ ਰੋਕ ਜਾਰੀ ਰਹੇਗੀ। ਲਾਕਡਾਊਨ ਦੇ ਦੌਰਾਨ ਜਨਤਕ ਥਾਂ 'ਤੇ ਸ਼ਰਾਬ ਪੀਣ, ਪਾਨ, ਗੁਟਖਾ, ਤੰਮਾਕੂ ਆਦਿ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ, ਘੱਟ ਤੋਂ ਘੱਟ 6 ਫੁੱਟ ਦੀ ਦੂਰੀ ਗਾਹਕਾਂ ਵਿਚਾਲੇ ਯਕੀਨੀ ਕਰਣ ਤੋਂ ਬਾਅਦ ਸ਼ਰਾਬ, ਪਾਨ, ਤੰਮਾਕੂ ਦੀ ਵਿਕਰੀ ਕਰਣ ਦੀ ਇਜਾਜ਼ਤ ਹੋਵੇਗੀ ਅਤੇ ਦੁਕਾਨ 'ਤੇ ਇੱਕ ਸਮੇਂ 'ਚ ਪੰਜ ਤੋਂ ਜ਼ਿਆਦਾ ਲੋਕ ਨਹੀਂ ਹੋਣਗੇ।