Friday, November 22, 2024
 

ਰਾਸ਼ਟਰੀ

ਓਵੈਸੀ ਨੇ ਵੀ ਪਾਈ ਵੋਟ, ਬੋਲੇ- ਇਸ ਵਾਰ ਦੇਸ਼ 'ਚ ਕੋਈ ਮੋਦੀ ਲਹਿਰ ਨਹੀਂ

April 11, 2019 12:29 PM

ਹੈਦਰਾਬਾਦ : ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੀਰਵਾਰ ਨੂੰ 20 ਰਾਜਾਂ 'ਚ ਵੋਟਿੰਗ ਹੋ ਰਹੀ ਹੈ। ਤੇਲੰਗਾਨਾ ਦੀ ਹੈਰਦਾਬਾਦ ਸੀਟ ਤੋਂ ਉਮੀਦਵਾਰ ਅਤੇ ਏ.ਆਈ.ਐੱਮ.ਆਈ.ਐੱਮ. ਮੁਖੀ ਅਸਦੁਦੀਨ ਓਵੈਸੀ ਨੇ ਵੀ ਵੀਰਵਾਰ ਨੂੰ ਆਪਣੀ ਵੋਟ ਪਾਈ। ਵੋਟਿੰਗ ਕਰਨ ਤੋਂ ਬਾਅਦ ਓਵੈਸੀ ਨੇ ਕਿਹਾ ਕਿ ਇਸ ਵਾਰ ਦੇਸ਼ 'ਚ ਕੋਈ ਮੋਦੀ ਲਹਿਰ ਨਹੀਂ ਹੈ, 2014 'ਚ ਲਹਿਰ ਸੀ। ਓਵੈਸੀ ਨੇ ਕਿਹਾ ਕਿ ਤੇਲੰਗਾਨਾ ਦੇ ਲੋਕ ਜ਼ਰੂਰ ਉਨ੍ਹਾਂ ਪਾਰਟੀਆਂ ਨੂੰ ਵੋਟ ਦੇਣਗੇ, ਜੋ ਤੇਲੰਗਾਨਾ ਲਈ ਕੰਮ ਕਰਦੇ ਹਨ। ਆਂਧਰਾ ਪ੍ਰਦੇਸ਼ ਬਾਰੇ ਉਨ੍ਹਾਂ ਨੇ ਕਿਹਾ ਕਿ ਆਂਧਰਾ 'ਚ ਸਾਡੇ ਦੋਸਤ ਜਗਨ ਦੀ ਹੀ ਜਿੱਤ ਹੋਵੇਗੀ। ਦੱਸਣਯੋਗ ਹੈ ਕਿ ਆਂਧਰਾ ਪ੍ਰਦੇਸ਼ 'ਚ ਇਸ ਵਾਰ ਲੋਕ ਸਭਾ ਚੋਣਾਂ ਦੇ ਨਾਲ-ਨਾਲ ਵਿਧਾਨ ਸਭਾ ਚੋਣਾਂ ਲਈ ਵੀ ਵੋਟਿੰਗ ਹੋ ਰਹੀ ਹੈ।

  • ਜੰਮੂ-ਕਸ਼ਮੀਰ ਕਿਸੇ ਦੇ ਬਾਪ ਦੀ ਜਾਗੀਰ ਨਹੀਂ
  • ਮੋਦੀ ਲਹਿਰ ਦੇ ਬਾਵਜੂਦ ਜਿੱਤੇ ਸਨ ਓਵੈਸੀ


ਓਵੈਸੀ ਨੇ ਕਿਹਾ ਕਿ ਦੇਸ਼ ਦੀ ਜਨਤਾ ਕਦੇ ਵੀ ਜਜ਼ਬਾਤੀ ਮੁੱਦਿਆਂ 'ਤੇ ਵੋਟ ਨਹੀਂ ਕਰਦੀ ਹੈ। ਕਸ਼ਮੀਰ ਦੇ ਮੁੱਦੇ 'ਤੇ ਓਵੈਸੀ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਹੈ। ਓਵੈਸੀ ਦੇ ਇਸ ਜਵਾਬ ਨੂੰ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੇ ਬਿਆਨ ਨਾਲ ਜੋੜਿਆ ਜਾ ਰਿਹਾ ਹੈ। ਮਹਿਬੂਬਾ ਮੁਫ਼ਤੀ ਲਗਾਤਾਰ ਬਿਆਨ ਦੇ ਰਹੀ ਹੈ ਕਿ ਜੇਕਰ ਧਾਰਾ 370, 35 ਏ 'ਤੇ ਕੋਈ ਐਕਸ਼ਨ ਲਿਆ ਜਾਂਦਾ ਹੈ ਤਾਂ ਜੰਮੂ-ਕਸ਼ਮੀਰ ਭਾਰਤ ਤੋਂ ਵੱਖ ਹੋ ਜਾਵੇਗਾ। ਜੰਮੂ-ਕਸ਼ਮੀਰ 'ਚ ਵੀ ਕੁਝ ਸੀਟਾਂ 'ਤੇ ਅੱਜ ਵੋਟਿੰਗ ਹੋ ਰਹੀ ਹੈ, ਜਿੱਥੇ ਭਾਰੀ ਗਿਣਤੀ 'ਚ ਵੋਟਰ ਵੋਟਿੰਗ ਲਈ ਨਿਕਲ ਰਹੇ ਹਨ। ਦੱਸਣਯੋਗ ਹੈ ਕਿ ਅਸਦੁਦੀਨ ਓਵੈਸੀ ਹੈਦਰਾਬਾਦ ਸੰਸਦੀ ਸੀਟ ਤੋਂ ਚੌਥੀ ਵਾਰ ਚੋਣਾਵੀ ਮੈਦਾਨ 'ਚ ਹਨ। 2014 'ਚ ਮੋਦੀ ਲਹਿਰ ਦੇ ਬਾਵਜੂਦ ਓਵੈਸੀ ਹੈਦਰਾਬਾਦ ਸੀਟ ਤੋਂ 6 ਲੱਖ 13 ਹਜ਼ਾਰ 868 ਵੋਟ ਹਾਸਲ ਕਰਨ 'ਚ ਕਾਮਯਾਬ ਰਹੇ ਸਨ। ਉਨ੍ਹਾਂ ਨੇ ਭਾਜਪਾ ਦੇ ਡਾ. ਭਗਵੰਤ ਰਾਵ ਨੂੰ 3 ਲੱਖ ਤੋਂ ਵਧ ਵੋਟਾਂ ਦੇ ਅੰਤਰ ਨਾਲ ਹਰਾਇਆ ਸੀ। ਕਾਂਗਰਸ ਦੇ ਏ.ਕ੍ਰਿਸ਼ਨਾ ਰੈੱਡੀ ਨੂੰ 49 ਹਜ਼ਾਰ 310 ਅਤੇ ਟੀ.ਆਰ.ਐੱਸ. ਦੇ ਰਾਸ਼ਿਦ ਸ਼ਰੀਫ ਨੂੰ 37 ਹਜ਼ਾਰ 195 ਵੋਟ ਮਿਲ ਸਕੇ ਸਨ।

 

Have something to say? Post your comment

 
 
 
 
 
Subscribe