ਮਾਲੇਗਾਂਵ : ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੇ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਮਾਲੇਗਾਂਵ ਵਿਚ 40 ਪੁਲਿਸ ਮੁਲਾਜ਼ਮ ਕੋਰੋਨਾ ਪਾਜ਼ਟਿਵ ਪਾਏ ਗਏ ਹਨ। ਖਾਸ ਗੱਲ ਇਹ ਹੈ ਕਿ ਸਾਰੇ ਹੀ ਮੁਲਾਜ਼ਮ ਸ਼ਹਿਰ ਦੇ ਕੰਟੇਨਮੈਂਟ ਜ਼ੋਨ ਵਿੱਚ ਡਿਊਟੀ ਕਰ ਰਹੇ ਸਨ। ਮਾਲੇਗਾਂਵ ਕੋਰੋਨਾ ਦੇ ਨਵੇਂ ਹੋਟਸਪਾਟ ਵਜੋਂ ਉਭਰ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਇਥੇ 82 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਮਰੀਜਾਂ ਦੀ ਕੁੱਲ ਗਿਣਤੀ 258 ਹੋ ਗਈ ਹੈ।