Friday, November 22, 2024
 

ਰਾਸ਼ਟਰੀ

ਦਵਾਈ ਮਿਲਦਿਆਂ ਹੀ ਟਰੰਪ ਨੇ ਤੋੜੀ ਯਾਰੀ! ਵਾਈਟ ਹਾਊਸ ਨੇ ਮੋਦੀ ਨੂੰ ਕੀਤਾ ਅਨਫਾਲੋ

April 30, 2020 10:51 PM

ਨਵੀਂ ਦਿੱਲੀ : ਕੋਰੋਨਾਵਾਇਰਸ ਦੇ ਟਾਕਰੇ ਲਈ ਭਾਰਤ ਤੋਂ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਲੈਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪਣਾ ਪੱਕਾ ਮਿੱਤਰ ਦੱਸ ਕੇ ਤਰੀਫ਼ਾਂ ਦੇ ਪੁਲ ਬੰਨ•ਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਪਣਾ ਰੁਖ ਬਦਲ ਲਿਆ ਹੈ। ਦਵਾਈ ਮਿਲਣ ਤੋਂ ਬਾਅਦ ਹੁਣ ਵਾਈਟ ਹਾਊਸ ਨੇ ਅਪਣੇ ਟਵੀਟਰ ਹੈਂਡਲ ਤੋਂ ਮੋਦੀ ਨੂੰ ਅਨਲਾਇਕ ਕਰ ਦਿਤਾ ਹੈ। ਪਤਾ ਲੱਗਾ ਹੈ ਕਿ ਵ•ਾਈਟ ਹਾਊਸ ਨੇ ਦਵਾਈ ਮੰਗਣ ਸਮੇਂ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 6 ਟਵੀਟਰ ਹੈਂਡਲ ਨੂੰ ਫਾਲੋ ਕਰਨਾ ਸ਼ੁਰੂ ਕੀਤਾ ਸੀ। ਦਵਾਈ ਮਿਲਣ ਤੋਂ ਕੁੱਝ ਦਿਨਾਂ ਬਾਅਦ, ਵ•ਾਈਟ ਹਾਊਸ ਨੇ ਇਨ•ਾਂ ਸਾਰੇ ਟਵਿੱਟਰ ਹੈਂਡਲ ਨੂੰ ਅਨਫਾਲੋ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਵਿਗਿਆਨੀਆਂ ਨੇ ਦਾਅਵਾ ਕੀਤਾ ਸੀ ਕਿ ਭਾਰਤ ਵਿਚ ਤਿਆਰ ਕੀਤੀ ਗਈ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਕੋਰੋਨਾ ਨਾਲ ਲੜਨ ਦੇ ਸਮਰਥ ਹੈ ਅਤੇ ਵਾਇਰਸ ਦੇ ਪ੍ਰਭਾਵਾਂ ਨੂੰ ਜਲਦੀ ਮਿਟਾ ਦਿੰਦੀ ਹੈ। ਇਸ ਦੇ ਬਾਅਦ, ਦੁਨੀਆਂ ਭਰ ਦੇ ਦੇਸ਼ਾਂ ਵਿਚ ਇਸ ਦਵਾਈ ਦੀ ਮੰਗ ਵਿੱਚ ਵਾਧਾ ਹੋਇਆ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਕੇ ਇਸ ਦਵਾਈ ਦੀ ਮੰਗ ਕੀਤੀ ਸੀ। ਜਦੋਂ ਭਾਰਤ ਨੇ ਦਵਾਈ ਦੇਣ ਦੀ ਹਾਮੀ ਭਰੀ ਤਾਂ ਟਰੰਪ ਨੇ ਭਾਰਤ ਨੂੰ ਅਮਰੀਕਾ ਦਾ ਸੱਚਾ ਮਿੱਤਰ ਦਸਿਆ। ਪਤਾ ਲੱਗਾ ਹੈ ਜਿਸ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਇਸ ਦਵਾਈ ਬਾਰੇ ਗੱਲ ਚੱਲ ਰਹੀ ਸੀ, ਵ•ਾਈਟ ਹਾਊਸ ਦੇ ਟਵਿੱਟਰ ਹੈਂਡਲ ਨੇ ਕਈ ਭਾਰਤੀ ਟਵਿੱਟਰ ਹੈਂਡਲ ਨੂੰ ਫਾਲੋ ਕੀਤਾ।
ਵ•ਾਈਟ ਹਾਊਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਦਫ਼ਤਰ, ਰਾਸ਼ਟਰਪਤੀ ਭਵਨ, ਅਮਰੀਕਾ ਵਿਚ ਭਾਰਤੀ ਦੂਤਾਵਾਸ ਅਤੇ ਭਾਰਤ ਵਿਚ ਅਮਰੀਕੀ ਦੂਤਾਵਾਸ ਦੇ ਟਵਿਟਰ ਹੈਂਟਲ ਨੂੰ ਫਾਲੋ ਕੀਤਾ ਪਰ ਹੁਣ ਦਵਾਈ ਮਿਲਣ ਪਿੱਛੋਂ ਮੋਦੀ ਸਣੇ ਸਾਰਿਆਂ ਨੂੰ ਅਨਫਾਲੋ ਕਰ ਦਿਤਾ ਗਿਆ ਹੈ। 

 

Have something to say? Post your comment

 
 
 
 
 
Subscribe