ਨਵੀਂ ਦਿੱਲੀ : 'ਕਿੱਸ' ਕਰਨ ਨਾਲ ਤੁਸੀਂ ਜ਼ਿਆਦਾ ਸਮੇਂ ਤੱਕ ਜਿਊਂਦੇ ਰਹਿ ਸਕਦੇ ਹੋ। ਹੈਰਾਨ ਨਾ ਹੋਵੋ, ਅਜਿਹਾ ਅਸੀਂ ਨਹੀਂ ਬਲਕਿ ਇਕ ਸਟੱਡੀ 'ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ 'ਕਿੱਸ' ਕਰਨ ਨਾਲ ਤੁਸੀਂ ਜਵਾਨ ਦਿਖਣ ਦੇ ਨਾਲ-ਨਾਲ ਕਈ ਬਿਮਾਰੀਆਂ ਤੋਂ ਵੀ ਬਚੇ ਰਹਿ ਸਕਦੇ ਹੋ। 'ਕਿੱਸ' ਕਰਨ ਨਾਲ ਨਾ ਸਿਰਫ ਤੁਹਾਡੇ ਪਾਰਟਨਰ ਨਾਲ ਤੁਹਾਡਾ ਰਿਸ਼ਤਾ ਗਹਿਰਾ ਬਣਿਆ ਰਹਿੰਦਾ ਹੈ ਬਲਕਿ ਤੁਸੀਂ ਸਿਹਤਮੰਦ ਵੀ ਬਣੇ ਰਹਿੰਦੇ ਹੋ। ਆਓ ਜਾਣਦੇ ਹਾਂ ਕਿ 'ਕਿੱਸ' ਕਰਨਾ ਕਿਵੇਂ ਫਾਇਦੇਮੰਦ ਹੁੰਦਾ ਹੈ।
ਹਰ ਵਿਅਕਤੀ ਦੀ ਲਾਰ 'ਚ 80 ਫੀਸਦੀ ਬੈਕਟੀਰੀਆ ਇਕੋ ਜਿਹੇ ਹੁੰਦੇ ਹਨ ਜਦਕਿ ਸਿਰਫ 20 ਫੀਸਦੀ ਬੈਕਟੀਰੀਆ ਵੱਖਰੇ ਹੁੰਦੇ ਹਨ। 'ਕਿੱਸ' ਕਰਨ ਦੌਰਾਨ ਬੈਕਟੀਰੀਆ ਆਪਸ 'ਚ ਬਦਲਦੇ ਹਨ ਜੋ ਅੱਗੇ ਐਂਟੀਬਾਇਓਟਿਕ ਵਿਕਸਿਤ ਕਰਨ 'ਚ ਮਦਦ ਕਰਦੇ ਹਨ। ਸਰੀਰ 'ਚ ਮੌਜੂਦ ਇਨਫੈਕਸ਼ਨ ਤੋਂ ਐਂਟੀਬਾਡੀ ਨਾਲ ਲੜਦੇ ਹਨ। ਇਸ ਨਾਲ ਤੁਹਾਡੇ ਸਰੀਰ ਦਾ ਅੰਦਰੂਨੀ ਰੱਖਿਆ ਤੰਤਰ ਮਜ਼ਬੂਤ ਹੁੰਦਾ ਹੈ ਤੇ ਇਮਿਊਨਿਟੀ ਵਧਦੀ ਹੈ।
ਜੇਕਰ ਤੁਸੀਂ ਇਕ ਮਿੰਟ 'ਚ ਵੀਹ ਵਾਰ ਸਾਹ ਲੈਂਦੇ ਹੋ ਤਾਂ ਇਹ 'ਕਿੱਸ' ਕਰਦੇ ਵੇਲੇ 8 ਗੁਣਾ ਤੱਕ ਵਧ ਸਕਦਾ ਹੈ। 'ਕਿੱਸ' ਕਰਨਾ ਫੇਫੜਿਆਂ ਲਈ ਇਕ ਬਿਹਤਰੀਨ ਐਕਸਰਸਾਈਜ਼ ਹੈ ਕਿਉਂਕਿ ਇਕ ਮਿੰਟ 'ਚ ਤੁਸੀਂ ਜਿੰਨਾ ਸਾਹ ਲੈਂਦੇ ਹੋ ਉਨਾਂ ਹੀ ਫੇਫੜਿਆਂ ਲਈ ਚੰਗਾ ਹੁੰਦਾ ਹੈ। 'ਕਿੱਸ' ਤੁਹਾਡੇ ਬਲੱਡ ਨੂੰ ਇਮਿਊਨੋਗਲੋਬੁਲਿਨ ਈ ਐਂਟੀਬਾਡੀ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਅੱਖਾਂ 'ਚ ਪਾਣੀ ਤੇ ਛਿੱਕਣ ਵਰਗੀ ਐਲਰਜੀ ਇਮਿਊਨੋਗਲੋਬੁਲਿਨ ਈ ਐਂਟੀਬਾਡੀ ਦੇ ਕਾਰਨ ਹੀ ਹੁੰਦੀ ਹੈ। ਸਵੇਰ ਵੇਲੇ 'ਕਿੱਸ' ਕਰਨਾ 50 ਫੀਸਦੀ ਆਤਮਵਿਸ਼ਵਾਸ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਸਵੇਰ ਵੇਲੇ 'ਕਿੱਸ' ਕਰਨ ਨਾਲ ਇਕਾਗਰਤਾ ਵਧਦੀ ਹੈ। ਗੰਭੀਰ ਸਿਰਦਰਦ ਦੌਰਾਨ 'ਕਿੱਸ' ਰਾਹਤ ਪਹੁੰਚਾਉਂਦਾ ਹੈ। ਇਸ ਤੋਂ ਇਲਾਵਾ ਪੀਰੀਅਡਸ ਦੌਰਾਨ 'ਕਿੱਸ' ਤੁਹਾਡੇ ਸਾਥੀ ਦੇ ਸਰੀਰ ਦੇ ਦਰਦ ਨੂੰ ਵੀ ਦੂਰ ਕਰਦਾ ਹੈ।