ਚੰਡੀਗੜ : ਲੋਕਾਂ ਦੀਆਂ ਮੁਸੀਬਤਾਂ ਨੂੰ ਵੇਖਦੇ ਹੋਏ ਸਰਕਾਰ ਕੁੱਝ ਨਵੇਂ ਫ਼ੈਸਲੇ ਲੈ ਸਕਦੀ ਹੈ। ਇਸ ਲਈ ਦੇਸ਼ ਭਰ 'ਚ ਚੱਲ ਰਹੇ ਲੌਕਡਾਊਨ 'ਚ 4 ਮਈ ਤੋਂ ਨਵੀਆਂ ਰਿਆਇਤਾਂ ਮਿਲਣ ਦੀ ਉਮੀਦ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਦੇ ਟਵੀਟ ਤੋਂ ਬਾਅਦ ਇਸ ਦੇ ਸੰਕੇਤ ਮਿਲੇ ਹਨ। ਹਾਲਾਂਕਿ, ਇਹ ਸੰਕੇਤ ਵੀ ਮਿਲ ਰਹੇ ਹਨ ਕਿ ਲੌਕਡਾਊਨ (ਬੰਦ) ਦੀ ਮਿਆਦ 3 ਮਈ ਤੋਂ ਵੀ ਵਧਾਈ ਜਾ ਸਕਦੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਲੌਕਡਾਊਨ 3 ਮਈ ਤੱਕ ਲਾਗੂ ਕਰਨ ਦੀ ਲੋੜ ਸੀ, ਤਾਂ ਜੋ ਲਾਗ ਨੂੰ ਕੰਟਰੋਲ ਕਰਨ ਦੀ ਦਿਸ਼ਾ 'ਚ ਸਫਲਤਾ ਮਿਲ ਸਕੇ। ਗ੍ਰਹਿ ਮੰਤਰਾਲੇ ਦੇ ਬੁਲਾਰੇ ਦੇ ਟਵੀਟ ਤੋਂ ਬਾਅਦ ਲੋਕਾਂ 'ਚ ਉਮੀਦ ਜਾਗੀ ਹੈ ਕਿ 4 ਮਈ ਤੋਂ ਬਾਅਦ ਲੌਕਡਾਊਨ 'ਚ ਵੱਡੀ ਰਾਹਤ ਮਿਲ ਸਕਦੀ ਹੈ। ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਟਵਿੱਟਰ 'ਤੇ ਲਿਖਿਆ, 'ਕੋਰੋਨਾ ਵਿਰੁੱਧ ਲੜਾਈ 'ਤੇ ਗ੍ਰਹਿ ਮੰਤਰਾਲੇ 'ਚ ਇਕ ਸਮੀਖਿਆ ਬੈਠਕ ਹੋਈ। ਮੀਟਿੰਗ 'ਚ ਇਹ ਪਾਇਆ ਗਿਆ ਕਿ ਲੌਕਡਾਊਨ ਕਾਰਨ ਕੋਰੋਨਾ ਵਿਰੁੱਧ ਲੜਾਈ 'ਚ ਜ਼ਬਰਦਸਤ ਲਾਭ ਅਤੇ ਸੁਧਾਰ ਹੋਏ ਹਨ।