ਮੋਤੀਹਾਰੀ ( ਬਿਹਾਰ): ਦੇਸ਼ ਅੰਦਰ ਕੋਈ ਤਾਲਾ ਬੰਦੀ ਦੇ ਨਿਯਮਾਂ ਨੂੰ ਲਾਗੂ ਕਰਵਾਉਣ ਦੇ ਮੱਦੇਨਜ਼ਰ ਬਾਲਣ ਦੀ ਨਸੀਹਤ ਦੇਣਾ ਬਿਹਾਰ ਪੁਲੀਸ ਮੁਲਾਜ਼ਮਾਂ ਨੂੰ ਮਹਿੰਗਾ ਪਿਆ। ਬੁੱਧਵਾਰ ਦੁਪਹਿਰ ਜਦੋਂ ਪੁਲਸ ਮੁਲਾਜ਼ਮਾਂ ਮੋਤੀਹਾਰੀ ਦੇ ਪਿੰਡ ਸਿਸਹਨੀ ਪਹੁੰਚੇ ਤਾਂ ਪਿੰਡ ਦੇ ਬਾਜ਼ਾਰ ਵਿਚ ਕੁਝ ਲੋਕ ਬਿਨਾਂ ਮਾਸਕੋ ਤੋਂ ਘੁੰਮ ਰਹੇ ਸਨ। ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਨੌਜਵਾਨ ਬਿਨਾਂ ਹੈਲਮਟ ਅਤੇ ਬਿਨਾਂ ਮਾਸਕ ਤੋਂ ਪੁਲੀਸ ਕੋਲ ਪਹੁੰਚਿਆ। ਪੁਲੀਸ ਵੱਲੋਂ ਬੇਵਜਹ ਨਾ ਘੁੰਮਣ ਅਤੇ ਮੂੰਹ ਢਕਣ ਦੀ ਗੱਲ ਕਹੀ ਤਾਂ ਨੌਜਵਾਨ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਪੁਲੀਸ ਵਾਲਿਆ ਤੇ ਹਮਲਾ ਕਰ ਦਿੱਤਾ ਅਤੇ ਮੁਲਾਜ਼ਮਾਂ ਨੂੰ ਭਜਾ - ਭਜਾ ਕੇ ਕੁੱਟਿਆ।ਹਮਲੇ ਦੌਰਾਨ ਇਕ ਏ ਐਸ ਆਈ ਹਮਿਲ ਤਿਕਰੀ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਇਸ ਤੋਂ ਇਲਾਵਾ 7 ਹੋਰ ਪੁਲੀਸ ਮੁਲਾਜ਼ਮ ਜ਼ਖਮੀ ਹੋਏ ਹਨ ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀ ਪੁਲੀਸ ਮੁਲਾਜ਼ਮ ਪਕੜੀਦਿਆਲ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਜਦ ਕੇ ਤਿੰਨ ਗੰਭੀਰ ਜ਼ਖ਼ਮੀ ਪੁਲੀਸ ਮੁਲਾਜ਼ਮਾਂ ਨੂੰ ਮੋਤੀਹਾਰੀ ਰੈਫਰ ਕਰ ਦਿੱਤਾ ਗਿਆ ਹੈ। ਜ਼ਖ਼ਮੀਆਂ ਵਿਚ ਇਕ ਮਹਿਲਾ ਪੁਲੀਸ ਮੁਲਾਜ਼ਮ ਵੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਕੜੀਦਿਆਲ ਦੇ ਡੀਐਸਪੀ ਮੌਕੇ ਤੇ ਪਹੁੰਚੇ ਅਤੇ ਥੋੜ੍ਹੀ ਦੇਰ ਮਗਰੋਂ ਐਸ ਪੀ ਨਵੀਨ ਚੰਦਰ ਝਾ ਨੇ ਘਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ 20 ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਪੁਲਿਸ ਨੇ ਪਕੜੀਦਿਆਲ ਦੇ ਸਿਸਹਨੀ ਪਿੰਡ ਵਿਚ ਸ਼ਰਾਬ ਦੇ ਗੈਰ-ਕਾਨੂੰਨੀ ਧੰਦੇ ਦਾ ਪਰਦਾਫਾਸ਼ ਕੀਤਾ ਸੀ ਜਿਸ ਵਿੱਚ ਕਰੀਬ ਇਕ ਦਰਜਨ ਸ਼ਰਾਬ ਦੀਆਂ ਭੱਠੀਆਂ ਨਸ਼ਟ ਕੀਤੀਆਂ ਗਈਆਂ ਸਨ। ਪੁਲਿਸ ਦੀ ਇਸ ਕਾਰਵਾਈ ਤੋਂ ਪਿੰਡ ਵਾਲੇ ਗੁੱਸੇ ਵਿੱਚ ਸਨ।