ਚੰਡੀਗੜ੍ਹ : ਆਲਮੀ ਪੱਧਰ ਤੇ ਫੈਲੀ ਮਹਾਮਾਰੀ ਨੇ ਜਿਥੇ ਲੋਕਾਂ ਨੂੰ ਘਰਾਂ ਅੰਦਰ ਬੰਦ ਰਹਿਣ ਤੇ ਮਜਬੂਰ ਕਰ ਦਿੱਤਾ ਹੈ ਉਥੇ ਹੀ ਕੁਦਰਤੀ ਕ੍ਰਿਸ਼ਮੇ ਵਿਖਾ ਰਹੀ ਹੈ। ਸਹਾਰਨਪੁਰ ਤੋਂ ਬਰਫੀਲੇ ਪਹਾੜ ਦਿਖਾਈ ਦੇਣ ਲੱਗੇ ਹਨ। ਇਕ ਆਈ ਐਫ ਐਸ ਅਫਸਰਪ੍ਰਵੀਨਤਾ ਸਵਾਹ ਅਤੇ ਰਮੇਸ਼ ਪਾਂਡੇ ਨੇ ਟਵੀਟ ਕਰਕੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਮਾਮਲਾ ਇੰਟਰਨੈਟ ਤੇ ਛਾਇਆ ਹੋਇਆ ਹੈ ਹਾਲਾਂਕਿ ਤਾਲਾਬੰਦੀ ਦੌਰਾਨ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਸ਼ਹਿਰ ਵਿਚੋਂ ਪਹਾੜੀਆਂ ਨਜ਼ਰ ਆਉਣ ਇਸ ਤੋਂ ਪਹਿਲਾਂ ਵੀ ਜਲੰਧਰ ਤੋਂ ਹਿਮਾਲਿਆ ਦੀ ਧੌਲਾਧਾਰ ਰੇਂਜ ਦਿਖਾਈ ਦੇਣ ਲੱਗੀ ਸੀ। ਇਸ ਮਗਰੋਂ ਜਮਨਾ ਤੋਂ ਲੈ ਕੇ ਗੰਗਾ ਦਾ ਪਾਣੀ ਪੀਣ ਲਾਇਕ ਹੋ ਗਿਆ ਹੈ।
ਇਸ ਦਾ ਮਤਲਬ ਤਾਂ ਇਹ ਹੋਇਆ ਕਿ ਇੱਕ ਪਾਸੇ ਤਾਲਾਬੰਦੀ ਲੋਕਾਂ ਨੂੰ ਜਾਨਲੇਵਾ ਵਾਇਰਸ ਤੋਂ ਬਚਾ ਰਹੀ ਹੈ ਜਦ ਕਿ ਦੂਜੇ ਪਾਸੇ ਕੁਦਰਤ ਆਪਣੇ ਆਪ ਨੂੰ ਸਾਫ਼-ਸੁਥਰਾ ਕਰਨ ਵਿਚ ਲੱਗੀ ਹੋਈ ਹੈ। ਰਮੇਸ਼ ਪਾਂਡੇ ਨੇ ਤਸਵੀਰਾਂ ਸ਼ੇਅਰ ਕਰ ਕੇ ਲਿਖਿਆ ਹਿਮਾਲਿਆ ਦੀ ਬਰਫ ਨਾਲ ਢੱਕੀਆਂ ਪਹਾੜੀਆਂ ਹੋਣ ਸਹਾਰਨਪੁਰ ਤੋਂ ਦਿਖਾਈ ਦੇਣ ਲੱਗੀਆਂ ਹਨ। ਤਾਲਾਬੰਦੀ ਅਤੇ ਬਰਸਾਤ ਨੇ ਹਵਾ ਦੀ ਗੁਣਵੱਤਾ ਨੂੰ ਸੁਧਾਰ ਦਿੱਤਾ ਹੈ। ਇਹ ਤਸਵੀਰਾਂ ਇਨਕਮ ਟੈਕਸ ਇਨਸਪੈਕਟਰ ਦੁਸ਼ਯੰਤ ਵੱਲੋਂ ਸੋਮਵਾਰ ਸ਼ਾਮ ਨੂੰ ਬਸੰਤ ਵਿਹਾਰ ਕਲੋਨੀ ਤੋਂ ਲਈਆਂ ਗਈਆਂ ਸਨ। ਇੱਕ ਹੋਰ ਟਵੀਟ ਵਿੱਚ ਇਹ ਵੀ ਦੱਸਿਆ ਗਿਆ ਕਿ ਸਹਾਰਨਪੁਰ ਤੋਂ ਇਹਨਾਂ ਦੀ ਦੂਰੀ ਕਰੀਬ 150 ਤੋਂ 200 ਕਿਲੋਮੀਟਰ ਹੈ। ਜਾਣਕਾਰੀ ਅਨੁਸਾਰ ਇਨਕਮ ਟੈਕਸ ਅਧਿਕਾਰੀ ਦੁਸ਼ਯੰਤ ਕੁਮਾਰ ਸਿੰਘ ਨੇ ਦੱਸਿਆ ਕਿ ਸ਼ਾਮੀ ਤੋਂ ਬਾਅਦ ਇਹ ਅਦਭੁਤ ਨਜ਼ਾਰਾ ਦੇਖ ਕੇ ਉਹ ਵੀ ਇਕ ਵਾਰ ਹੈਰਾਨ ਹੋ ਗਏ ਸਨ।