ਅੱਜਕੱਲ੍ਹ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਅਸੀਂ ਆਪਣੇ ਸਰੀਰ ਦਾ ਪੂਰਾ ਧਿਆਨ ਨਹੀਂ ਰੱਖ ਪਾਉਂਦੇ ਜਿਸ ਕਾਰਨ ਕਈ ਬਿਮਾਰੀਆਂ ਹੋ ਜਾਂਦੀਆਂ ਹਨ ਜੋ ਸਿਹਤ ਲਈ ਖਤਰਨਾਕ ਸਾਬਤ ਹੁੰਦੀਆਂ ਹਨ। ਵੈਸੇ ਤਾਂ ਮਿਸ਼ਰੀ ਦਾ ਪਾਣੀ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਪਰ ਜੇਕਰ ਵੱਡੇ ਵੀ ਇਸ ਦਾ ਸੇਵਨ ਕਰਨਾ ਤਾਂ ਬਹੁਤ ਲਾਭ ਮਿਲ ਸਕਦਾ ਹੈ।
ਤੁਹਾਨੂੰ ਦੱਸ ਦਈਏ ਕਿ ਮਿਸ਼ਰੀ ਵਿੱਚ ਮਿਠਾਸ ਅਤੇ ਠੰਢਕ ਦੋਵੇਂ ਗੁਣ ਹੁੰਦੇ ਹਨ। ਗਰਮੀਆਂ ਵਿੱਚ ਮਿਸ਼ਰੀ ਦੀ ਵਰਤੋਂ ਠੰਡਾ ਤਾਜ਼ਾ ਸ਼ਰਬਤ ਬਣਾਉਣ ਲਈ ਕੀਤੀ ਜਾਵੇ ਤਾਂ ਉਸ ਨੂੰ ਪੀਣ ਨਾਲ ਖੂਬ ਲਾਹਾ ਲਿਆ ਜਾ ਸਕਦਾ ਹੈ। ਇੱਕ ਗਿਲਾਸ ਪਾਣੀ ਵਿਚ ਮਿਸ਼ਰੀ ਨੂੰ ਮਿਲਾ ਕੇ ਪੀਣ ਨਾਲ ਸਰੀਰ ਦੀ ਗਰਮੀ ਤਾਂ ਦੂਰ ਹੁੰਦੀ ਹੀ ਹੈ ਨਾਲ ਹੀ ਇਹ ਸਰੀਰ ਨੂੰ ਊਰਜਾ ਵੀ ਦਿੰਦੀ ਹੈ। ਜੇਕਰ ਇਸ ਨਾਲ ਪੀਸੀ ਹੋਈ ਸੌਂਫ ਮਿਲਾ ਕੇ ਪੀਤੀ ਜਾਵੇ ਤਾਂ ਫਾਇਦਾ ਦੁੱਗਣਾ ਹੋ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦੇ ਕੁਝ ਹੋਰ ਫਾਇਦੇ :
ਥਕਾਨ ਦੂਰ ਭਜਾਵੇਸਰੀਰ ਵਿਚ ਹੀਮੋਗਲੋਬਿਨ ਦਾ ਪੱਧਰ ਘੱਟ ਹੋਣ ਨਾਲ ਥਕਾਵਟ ਮਹਿਸੂਸ ਹੁੰਦੀ ਹੈ। ਅਜਿਹੇ ਲੋਕਾਂ ਨੂੰ ਗਰਮੀ ਵਿਚ ਚੱਕਰ ਆਉਂਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਸਵੇਰੇ ਉੱਠ ਕੇ ਨਿਯਮਤ ਰੂਪ ਵਿਚ ਮਿਸ਼ਰੀ ਦੇ ਪਾਣੀ ਦਾ ਸੇਵਨ ਕਰੋ।
ਨੱਕ ਵਿੱਚੋਂ ਖੂਨ ਵਗਣਾਗਰਮੀ ਵਿੱਚ ਕਈ ਵਾਰ ਨੱਕ ਵਿੱਚੋਂ ਖ਼ੂਨ ਵਗਣ ਦੀ ਸਮੱਸਿਆ ਹੋ ਜਾਂਦੀ ਹੈ। ਅਸਲ ਵਿੱਚ ਇਹ ਪਾਣੀ ਦੀ ਘਾਟ ਜਾਂ ਨੱਕ ਸੁੱਕ ਜਾਣ ਕਾਰਨ ਵੀ ਹੁੰਦਾ ਹੈ। ਸਵੇਰੇ ਉਠਣ ਸਾਰ ਮਿਸ਼ਰੀ ਦਾ ਪਾਣੀ ਪੀਣ ਨਾਲ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ।
ਹੱਥਾਂ ਪੈਰਾਂ ਵਿਚ ਜਲਨਸਵੇਰੇ ਸਵੇਰੇ ਮਿਸ਼ਰੀ ਦਾ ਪਾਣੀ ਪੀਣ ਨਾਲ ਗਰਮੀ ਵਿਚ ਹੋਣ ਵਾਲੀ ਹੱਥਾਂ-ਪੈਰਾਂ ਦੀ ਜਲਨ ਦੂਰ ਹੋ ਜਾਂਦੀ ਹੈ। ਜਿਨ੍ਹਾਂ ਦੇ ਪੈਰਾਂ ਅਤੇ ਹੱਥਾਂ ਵਿਚ ਦਰਦ ਰਹਿੰਦਾ ਹੈ ਜਾਂ ਅਕੜੇਵਾ ਰਹਿੰਦਾ ਹੈ ਉਨ੍ਹਾਂ ਲਈ ਮਿਸ਼ਰੀ ਦਾ ਪਾਣੀ ਫਾਇਦੇਮੰਦ ਹੁੰਦਾ ਹੈ।
ਮੂੰਹ ਦੇ ਛਾਲੇਮੂੰਹ ਵਿਚ ਛਾਲੇ ਹੋਣ ਤੇ ਮਿਸ਼ਰੀ ਨੂੰ ਇਲਾਇਚੀ ਨਾਲ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਰੋਜ਼ ਸਵੇਰੇ ਪਾਣੀ ਵਿਚ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਛ਼ਾਲੇ ਦੂਰ ਹੋ ਜਾਣਗੇ।
ਮਿਸ਼ਰੀ ਦਾ ਪਾਣੀ ਤਿਆਰ ਕਰਨ ਦੀ ਵਿਧੀਮਿਸ਼ਰੀ ਦਾ ਪਾਣੀ ਤਿਆਰ ਕਰਨ ਲਈ ਰਾਤ ਭਰ ਇਸ ਨੂੰ ਇਕ ਭਾਂਡੇ ਵਿਚ ਪਾਣੀ ਪਾ ਕੇ ਰੱਖ ਦਿਓ।
ਸਵੇਰੇ ਉੱਠ ਕੇ ਇਸ ਵਿੱਚ ਪੁਦੀਨਾ ਪੀਸ ਕੇ ਮਿਲਾ ਲਓ। ਇੱਛਾ ਅਨੁਸਾਰ ਇਸ ਵਿੱਚ ਥੋੜਾ ਕਾਲਾ ਨਮਕ ਵੀ ਮਿਲਾਇਆ ਜਾ ਸਕਦਾ ਹੈ। ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਇੱਛਾ ਅਨੁਸਾਰ ਠੰਡਾ ਕਰਕੇ ਪੀਓ।