ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਇਨਸਾਨ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਹੁੰਦੀਆਂ ਹਨ। ਉਹ ਰੋਜ਼ਾਨਾ ਆਪਣਾ ਕੰਮ ਕਾਰ ਕਰ ਕੇ ਸ਼ਾਮਾਂ ਢਲਦਿਆਂ ਆਪਣੇ ਘਰ ਨੂੰ ਪਰਤ ਕੇ ਬਾਕੀ ਸਮਾਂ ਪਰਿਵਾਰ ਨਾਲ ਗੁਜ਼ਾਰਦਾ ਹੈ ਜਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਿਚ ਸਮਾਂ ਬਤੀਤ ਕਰਦਾ ਹੈ। ਕਹਿਣ ਦਾ ਮਤਲਬ ਕਿ ਉਹ ਸਕੂਨ ਵਿਚ ਹੈ। ਇਥੇ ਜੇਕਰ ਉਹ ਸੋਚੇ ਕਿ ਮੇਰੇ ਕੋਲ ਵਾਧੂ ਸਮਾਂ ਹੈ ਅਤੇ ਮੈ ਇਹ ਸਮਾਂ ਕਿਤੇ ਹੋਰ ਵਰਤ ਕੇ ਹੋਰ ਜਿਆਦਾ ਸਰਮਾਇਆ ਕਮਾ ਸਕਦਾ ਹਾਂ। ਫਿਰ ਉਹ ਆਪਣਾ ਸਕੂਨ ਤਿਆਗ ਕੇ ਹੋਰ ਸਕੂਨ ਲੱਭਣ ਲਈ ਉਠ ਤੁਰਦਾ ਹੈ। ਅੱਗੇ ਸਕੂਨ ਪਤਾ ਨਹੀਂ ਮਿਲੇ ਜਾਂ ਨਾ ਪਰ ਹਾਲ ਦੀ ਘੜੀ ਮਿਲਿਆ ਸਕੂਨ ਤਾਂ ਗਵਾ ਹੀ ਲਿਆ। ਇਨਸਾਨ ਦੀ ਇਛਾ ਕਦੀ ਖ਼ਤਮ ਨਹੀ ਹੁੰਦੀ ਪਰ ਇਕ ਹੱਦ ਉਤੇ ਇਛਾ ਰੋਕ ਕੇ ਸਕੂਨ ਜ਼ਰੂਰ ਪ੍ਰਾਪਤ ਕਰ ਸਕਦਾ ਹੈ।