Saturday, November 23, 2024
 

ਚੰਡੀਗੜ੍ਹ / ਮੋਹਾਲੀ

ਚੰਡੀਗੜ੍ਹ 'ਚ ਕੋਰੋਨਾ ਦਾ ਕਹਿਰ , ਇੱਕੋ ਦਿਨ 11 ਕੇਸਾਂ ਦੀ ਪੁਸ਼ਟੀ

April 28, 2020 06:22 PM

ਚੰਡੀਗੜ੍ਹ : ਪੂਰੀ ਦੁਨੀਆ 'ਚ ਤਬਾਹੀ ਫੈਲਾਉਣ ਵਾਲੇ ਕੋਰੋਨਾ ਵਾਇਰਸ ਨੇ ਚੰਡੀਗੜ੍ਹ ਸ਼ਹਿਰ 'ਚ ਵੀ ਤੜਥੱਲੀ ਮਚਾ ਕੇ ਰੱਖ ਦਿੱਤੀ ਹੈ। ਸ਼ਹਿਰ 'ਚ ਮੰਗਲਵਾਰ ਨੂੰ ਇੱਕੋ ਦਿਨ 11 ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਤੋਂ ਬਾਅਦ ਸ਼ਹਿਰ ਵਾਸੀਆਂ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮੰਗਲਵਾਰ ਦੁਪਿਹਰ ਬਾਅਦ ਬਾਪੂਧਾਮ ਕਾਲੋਨੀ 'ਚੋਂ 6 ਨਵੇਂ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।

ਇਹ ਵੀ ਪੜ੍ਹੋਸੁੰਘਣ ਦੀ ਸਮਰਥਾ ਖਤਮ ਹੋਣ ਵਾਲੇ ਕੋਰੋਨਾ ਮਰੀਜ਼ਾਂ ਨੂੰ ਆਮ ਇਲਾਜ ਦੀ ਲੋੜ: ਅਧਿਐਨ

ਇਨ੍ਹਾਂ 'ਚ 4 ਬੱਚਿਆਂ ਸਮੇਤ ਮਾਂ ਅਤੇ ਇਕ ਹੋਰ ਔਰਤ ਸ਼ਾਮਲ ਹੈ। ਸਭ ਨੂੰ ਸੈਕਟਰ-16 ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਸੈਕਟਰ-30 'ਚੋਂ 5 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਸਨ, ਜਿਨ੍ਹਾਂ 'ਚ 53 ਸਾਲਾ ਔਰਤ, 62 ਸਾਲਾ ਪੁਰਸ਼, 27 ਸਾਲਾ ਔਰਤ, 35 ਸਾਲਾ ਔਰਤ ਅਤੇ 23 ਸਾਲਾ ਔਰਤ ਸ਼ਾਮਲ ਹੈ।

ਇਹ ਵੀ ਪੜ੍ਹੋ : ਸਲਮਾਨ ਖਾਨ ਨੇ ਮਜ਼ਦੂਰਾਂ ਲਈ ਖੋਲ੍ਹੀ ਤਿਜ਼ੋਰੀ

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੀ ਸ਼ੱਕੀ ਮਰੀਜ਼ ਔਰਤ ਦੀ ਅਚਾਨਕ ਮੌਤ

ਕੁੱਲ ਮਿਲਾ ਕੇ ਸ਼ਹਿਰ 'ਚ ਇੱਕੋ ਦਿਨ 11 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜੇਕਰ ਚੰਡੀਗੜ੍ਹ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਨਵੇਂ ਕੇਸਾਂ ਦੇ ਮਿਲਣ ਤੋਂ ਬਾਅਦ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 56 'ਤੇ ਪੁੱਜ ਗਈ ਹੈ। 

 

Have something to say? Post your comment

Subscribe