ਨਵੀਂ ਦਿੱਲੀ, (ਏਜੰਸੀ) : ਤਿੱਬਤ ਦੇ ਅਧਿਆਤਮਕ ਆਗੂ ਦਲਾਈ ਲਾਮਾ ਨੂੰ ਦਿੱਲੀ ਦੇ ਨਿਜੀ ਹਸਪਤਾਲ ਵਿਚ ਛਾਤੀ ਵਿਚ ਇਨਫ਼ੈਕਸ਼ਨ ਦੀ ਸ਼ਿਕਾÎਇਤ ਮਗਰੋਂ ਦਾਖ਼ਲ ਕਰਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ। ਨੋਬੇਲ ਸ਼ਾਂਤੀ ਪੁਰਸਕਾਰ ਪ੍ਰਾਪਤ ਦਲਾਈ ਲਾਮਾ ਧਰਮਸ਼ਾਲਾ ਤੋਂ ਇਥੇ ਜਾਂਚ ਲਈ ਸਾਕੇਤ ਦੇ ਮੈਕਸ ਹਸਪਤਾਲ ਵਿਚ ਮੰਗਲਵਾਰ ਨੂੰ ਆਏ ਸਨ।
ਸੂਤਰਾਂ ਨੇ ਦਸਿਆ ਕਿ ਛਾਤੀ ਵਿਚ ਇਨਫ਼ੈਕਸ਼ਨ ਨਾਲ ਜੁੜੀ ਪ੍ਰੇਸ਼ਾਨੀ ਨਾਲ ਉਹ ਮੈਕਸ ਹਸਪਤਾਲ ਆਏ। ਦਲਾਈ ਲਾਮਾ ਨੂੰ ਬਾਅਦ ਵਿਚ ਭਰਤੀ ਕਰ ਲਿਆ ਗਿਆ ਅਤੇ ਕੁੱਝ ਦਿਨਾਂ ਤਕ ਉਨ੍ਹਾਂ ਦਾ ਇਲਾਜ ਚੱਲੇਗਾ। ਉਂਜ ਹਾਲਤ ਸਥਿਰ ਹੈ। ਦਲਾਈ ਲਾਮਾ ਪਿਛਲੇ ਕੁੱਝ ਦਿਨਾਂ ਤੋਂ ਕਿਸੇ ਸੰਮੇਲਨ ਲਈ ਦਿੱਲੀ ਵਿਚ ਸਨ। ਉਹ ਸੋਮਵਾਰ ਨੂੰ ਧਰਮਸ਼ਾਲਾ ਮੁੜ ਗਏ ਸਨ।