ਨਵੀਂ ਦਿੱਲੀ : ਸਰਕਾਰ ਦੇ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਦੇਸ਼ ਵਿਚ 26 ਅਪ੍ਰੈਲ ਤਕ ਕਣਕ ਦੀ 80 ਫ਼ੀ ਸਦੀ ਤੋਂ ਵੱਧ ਫ਼ਸਲ ਦੀ ਵਾਢੀ ਹੋ ਚੁਕੀ ਹੈ ਅਤੇ ਹੁਣ ਬਹੁਤੀਆਂ ਮੰਡੀਆਂ ਵਿਚ ਕੰਮ ਹੋ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵਿਚ ਸੰਯੁਕਤ ਸਕੱਤਰ ਪੁਣਯ ਸਲਿਲਾ ਸ੍ਰੀਵਾਸਤਵ ਨੇ ਪੱਤਰਕਾਰਾਂ ਨੂੰ ਦਸਿਆ ਕਿ ਦੇਸ਼ ਵਿਚ ਹੁਣ ਤਕ ਦੋ ਕਰੋੜ ਤੋਂ ਵੱਧ ਲੋਕਾਂ ਨੂੰ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਕਾਨੂੰਨ ਯਾਨੀ ਮਨਰੇਗਾ ਤਹਿਤ ਰੁਜ਼ਗਾਰ ਮਿਲਿਆ ਹੈ। ਉਨ੍ਹਾਂ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ 80 ਫ਼ੀ ਸਦੀ ਤੋਂ ਵੱਧ ਕਣਕ ਦੀ ਫ਼ਸਲ ਦੀ ਵਾਢੀ ਸ਼ੁਰੂ ਹੋ ਚੁੱਕੀ ਏ ਅਤੇ ਇਸ ਸਮੇਂ ਦੇਸ਼ ਵਿਚ ਲਗਭਗ 2000 ਜਾਂ 80 ਫ਼ੀ ਸਦੀ ਮੰਡੀਆਂ ਵਿਚ ਕੰਮ ਹੋ ਰਿਹਾ ਹੈ।