ਪਾਕਿਸਤਾਨ : ਪਾਕਿਸਤਾਨ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸਲੀਮ ਮਲਿਕ ਨੇ ਐਤਵਾਰ ਨੂੰ ਦੇਸ਼ ਵਾਸੀਆਂ ਤੋਂ ਮਾਫ਼ੀ ਮੰਗੀ ਹੈ। ਮੈਚ ਫਿਕਸਿੰਗ ਦੇ 19 ਸਾਲਾਂ ਮਗਰੋਂ ਮਲਿਕ ਨੇ ਖੁਦ ਹੀ ਇਹ ਗੱਲ ਮੰਨੀ ਹੈ ਕਿ ਉਹ ਮੈਚ ਫ਼ਿਕਸਿੰਗ ਵਿਚ ਸ਼ਾਮਲ ਸਨ, ਜਿਸ ਲਈ ਉਹ ਦੇਸ਼ ਦੇ ਲੋਕਾਂ ਤੋਂ ਮਾਫ਼ੀ ਮੰਗਦੇ ਹਨ। ਇਥੇ ਹੀ ਬੱਸ ਨਹੀਂ ਉਨ•ਾਂ ਇਹ ਵੀ ਕਿਹਾ ਕਿ ਉਹ ਮੈਚ ਫ਼ਿਕਸਿੰਗ ਦੇ ਸਾਰੇ ਰਾਜ਼ ਖੋਲਣ ਲਈ ਤਿਆਰ ਹਨ ਜੋ ਉਨ•ਾਂ ਦੀ ਖੇਡ ਜ਼ਿੰਗਦੀ ਵਿਚ ਰੋੜਾ ਬਣੇ ਅਤੇ ਖੇਡਣ 'ਤੇ ਜ਼ਿੰਦਗੀ ਭਰ ਲਈ ਬੈਨ ਲੱਗ ਗਿਆ। ਪਕਿਸਤਾਨ ਮੀਡੀਆ ਅਨੁਸਾਰ ਸਲੀਮ ਮਲਿਕ ਨੇ ਇਕ ਵੀਡੀਉ ਮੈਸੇਜ ਜਾਰੀ ਕੀਤਾ ਅਤੇ ਕਿਹਾ ਕਿ, ''19 ਸਾਲ ਪਹਿਲਾ ਜੋ ਵੀ ਮੈਂ ਕੀਤਾ ਉਸ ਲਈ ਮੈਨੂੰ ਪਛਤਾਵਾ ਹੈ, ਮੈਂ ਇਸ ਸਬੰਘੀ ਅੰਤਰਰਾਸ਼ਟਰੀ ਕ੍ਰਿਕੇਟ ਕਾਉਂਸਿਲ ਅਤੇ ਪਾਕਿਸਤਾਨ ਕ੍ਰਿਕੇਟ ਬੋਰਡ ਨੂੰ ਬਸ਼ਰਤੇ ਸਹਿਯੋਗ ਦੇਣ ਲੀ ਤਿਆਰ ਹਾਂ।''
ਜ਼ਿਕਰਯੋਗ ਹੈ ਕਿ 57 ਸਾਲ ਦਾ ਕ੍ਰਿਕੇਟ ਖਿਡਾਰੀ ਸਲੀਮ ਮਲਿਕ ਸੰਨ 2000 ਵਿਚ ਮੈਚ ਫਿਕਸਿੰਗ ਦਾ ਦੋਸ਼ੀ ਪਾਇਆ ਗਿਆ ਸੀ ਜਿਸ ਲਈ ਉਸ 'ਤੇ ਸਦਾ ਲਈ ਪਾਬੰਦੀ ਲਗਾ ਦਿਤੀ ਗਈ ਸੀ। ਸਲੀਮ ਦੀ ਇਸ ਹਰਕਤ ਕਾਰਨ ਦੇਸ਼ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪਿਆ ਸੀ। ਦੱਸ ਦਈਏ ਕਿ ਪਾਕਿਸਤਾਨੀ ਕੋਰਨ ਨੇ ਸਾਲ 2008 ਵਿਚ ਮਲਿਕ 'ਤੇ ਲੱਗੀ ਪਾਬੰਦੀ ਹਟਾ ਦਿਤੀ ਸੀ ਪਰ ਪੀਸੀਬੀ ਅਤੇ ਆਈਸੀਸੀ ਨੇ ਅਪਣਾ ਐਕਸ਼ਨ ਜਾਰੀ ਰੱਖਿਆ। ਦੋ ਦਹਾਕਿਆਂ ਤਕ ਦੇਸ਼ ਨੂੰ ਨਮੋਸ਼ੀ ਦੇਣ ਵਾਲਾ ਇਹ ਖਿਡਾਰੀ ਹੁਣ ਇਸ ਮੈਚ ਫਿਕਸਿੰਗ ਲਈ ਆਈਸੀਸੀ ਦੀ ਐਂਟੀ-ਕਰਪਸ਼ਨ ਯੂਨਿਟ ਦੀ ਮਦਦ ਲਈ ਵੀ ਤਿਆਰ ਹੈ।