ਲੰਡਨ : ਬ੍ਰਿਟੇਨ ਵੀ ਜਾਨਲੇਵਾ ਮਹਾਮਾਰੀ ਕੋਵਿਡ-19 ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਥੇ ਐਤਵਾਰ ਨੂੰ 413 ਲੋਕਾਂ ਨੇ ਦਮ ਤੋੜ ਦਿੱਤਾ। ਬ੍ਰਿਟੇਨ ਲਈ ਚੰਗੀ ਗੱਲ ਇਹ ਰਹੀ ਕਿ ਇਹ ਪਿਛਲੇ ਇਕ ਮਹੀਨੇ ਦੇ ਦੌਰਾਨ ਇਕ ਦਿਨ ਵਿਚ ਹੋਈਆਂ ਸਭ ਤੋਂ ਘੱਟ ਮੌਤਾਂ ਹਨ। ਇੱਥੇ ਪ੍ਰਭਾਵਤ ਮਰੀਜ਼ ਦਾ ਦੀ ਗਿਣਤੀ 20, 732 ਪਹੁੰਚ ਚੁੱਕੀ ਹੈ। ਇਹ ਜਾਣਕਾਰੀ ਬ੍ਰਿਟੇਨ ਦੇ ਵਾਤਾਵਰਣ ਮੰਤਰੀ ਜੌਰਜ ਯੂਸਟਾਈਸ ਨੇ ਦੈਨਿਕ ਪ੍ਰੈੱਸ ਬ੍ਰੂੀਫਿੰਗ ਵਿਚ ਦਿੱਤੀ। ਉਹਨਾਂ ਕਿਹਾ ਕਿ ਕੋਰੋਨਾ ਮਾਮਲਿਆਂ ਵਿਚ ਹੁਣ ਕਮੀ ਆ ਰਹੀ ਹੈ। ਹਸਪਤਾਲ ਵਿਚ ਭਰਤੀ ਹੋ ਰਹੇ ਮਰੀਜ਼ਾਂ ਦੀ ਗਿਣਤੀ ਵੀ ਘੱਟ ਰਹੀ ਹੈ। ਇਹ ਗਿਣਤੀ ਹੁਣ 15, 953 ਤੱਕ ਪਹੁੰਚ ਗਈ ਹੈ।ਇਸ ਦੌਰਾਨ ਮੌਸਮ ਵਿਚ ਆਈ ਤਬਦੀਲੀ ਨੇ ਬ੍ਰਿਟੇਨ ਦੀ ਬਿਪਤਾ ਵਧਾ ਦਿੱਤੀ ਹੈ। ਪਿਛਲੇ ਇਕ ਹਫਤੇ ਤੋਂ ਬ੍ਰਿਟੇਨ ਵਿਚ ਗਰਮੀ ਪੈ ਰਹੀ ਸੀ ਪਰ ਐਤਵਾਰ ਨੂੰ ਅਚਾਨਕ ਮੌਸਮ ਬਦਲਿਆ ਅਤੇ ਤੇਜ਼ ਮੀਂਹ ਪਿਆ। ਭਾਵੇਂਕਿ ਥੋੜ੍ਹੀ ਦੇਰ ਬਾਅਦ ਮੀਂਹ ਰੁੱਕ ਗਿਆ। ਹੁਣ ਆਸ ਜ਼ਾਹਰ ਕੀਤੀ ਜਾ ਰਹੀ ਹੈ ਕਿ ਅਗਲੇ ਹਫਤੇ ਤੋਂ ਅਜਿਹਾ ਹੀ ਮੌਸਮ ਬਣਿਆ ਰਹਿ ਸਕਦਾ ਹੈ। ਬ੍ਰਿਟੇਨ ਦੇ ਮੌਸਮ ਵਿਭਾਗ ਦੇ ਵਿਗਿਆਨੀ ਟੌਮ ਮੌਰਗਨ ਨੇ ਦੱਸਿਆ ਕਿ ਅਸੀਂ ਚਿਤਾਵਨੀ ਜਾਰੀ ਕੀਤੀ ਹੈ ਕਿ ਮੰਗਲਵਾਰ ਤੱਕ ਦੇਸ਼ ਵਿਚ ਕਿਤੇ ਵੀ ਤੇਜ਼ ਮੀਂਹ ਪੈ ਸਕਦਾ ਹੈ। ਤਾਪਮਾਨ ਵਿਚ ਗਿਰਾਵਟ ਆਵੇਗੀ। ਇਹ ਆਪਣੇ ਆਪ ਵਿਚ ਇਕ ਇਤਿਹਾਸਿਕ ਤਬਦੀਲੀ ਹੈ। ਅਜਿਹਾ ਆਮਤੌਰ 'ਤੇ ਦੇਖਣ ਨੂੰ ਨਹੀਂ ਮਿਲਦਾ।