Sunday, April 06, 2025
 

ਸਿਹਤ ਸੰਭਾਲ

ਜ਼ਿਆਦਾ ਸੌਣਾ ਦਿਮਾਗ਼ ਲਈ ਹੋ ਸਕਦੈ ਖ਼ਰਾਬ

April 26, 2020 11:25 AM

ਕੋਰੋਨਾ ਵਾਇਰਸ ਫੈਲਣ ਕਾਰਨ ਲੋਕ ਘਰਾਂ 'ਚ ਹਨ ਅਤੇ ਕੋਈ ਕੰਮ ਨਾ ਹੋਣ ਕਾਰਨ ਕੁੱਝ ਲੋਕ ਬਹੁਤ ਜ਼ਿਆਦਾ ਸੌਂਦੇ ਹਨ। ਪਰ ਜ਼ਿਆਦਾ ਸੌਣਾ ਤੁਹਾਡੇ ਦਿਮਾਗ਼ ਦੇ ਕੰਮ ਕਰਨ ਦੇ ਤਰੀਕੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਕ ਅਧਿਐਨ ਅਨੁਸਾਰ ਜੋ ਲੋਕ ਵੱਧ ਸੌਂਦੇ ਹਨ ਜਾਂ ਰਾਤ 'ਚ ਸੱਤ ਤੋਂ ਅੱਠ ਘੰਟੇ ਤੋਂ ਜ਼ਿਆਦਾ ਦੀ ਨੀਂਦ ਲੈਂਦਾ ਹੈ, ਉਸ ਦੀ ਸਮਝਣ-ਜਾਣਨ ਦੀ ਸਮਰਥਾ ਘੱਟ ਹੋ ਜਾਂਦੀ ਹੈ। ਕੈਨੇਡਾ ਦੇ ਵੈਸਟਰਨ ਯੂਨੀਵਰਸਟੀ ਦੇ ਖੋਜੀਆਂ ਦਾ ਕਹਿਣਾ ਹੈ ਕਿ ਇਕ ਹੈਰਾਨੀਜਨਕ ਪ੍ਰਗਟਾਵਾ ਹੋਇਆ ਕਿ ਚਾਰ ਘੰਟੇ ਜਾਂ ਉਸ ਤੋਂ ਘੱਟ ਸੌਣ ਵਾਲਿਆਂ ਦਾ ਪ੍ਰਦਰਸ਼ਨ ਅਜਿਹਾ ਸੀ ਜਿਵੇਂ ਉਹ ਅਪਣੀ ਉਮਰ ਤੋਂ 9 ਸਾਲ ਛੋਟੇ ਹੋਣ। ਖੋਜ 'ਚ ਵੇਖਿਆ ਗਿਆ ਹੈ ਕਿ ਦਿਮਾਗ਼ ਨੂੰ ਚੰਗੀ ਤਰ੍ਹਾਂ ਕੰਮ ਕਰਨ ਲਈ 7 ਤੋਂ ਅੱਠ ਘੰਟਿਆਂ ਦੀ ਨੀਂਦ ਚਾਹੀਦੀ ਹੈ।

 

Have something to say? Post your comment

 
 
 
 
 
Subscribe