ਨਵੀਂ ਦਿੱਲੀ : ਨਿਜਾਮੁਦੀਨ ਮਰਕਜ ਦੇ ਮੌਲਾਨਾ ਸਾਦ ਦੇ ਸ਼ਾਮਲੀ ਜ਼ਿਲ•ੇ ਨਜ਼ਦੀਕ ਕਾਂਧਲਾ ਦੇ ਫ਼ਾਰਮ ਹਾਊਸ 'ਤੇ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਅਪਣੀ ਸੁਰਖਿਆ ਦੇ ਮੱਦੇਨਜ਼ਰ ਪੀਪੀਈ ਕਿੱਟ ਸਮੇਤ ਰੇਡ ਲਈ ਪਹੁੰਚੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਮੌਲਾਨਾ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ•ਾਂ ਨੇ ਕੋਰੋਨਾ ਜਾਂਚ ਨਹੀਂ ਕਰਵਾਈ ਤਾਂ ਮਹਾਮਾਰੀ ਫ਼ੈਲਾਉਣ ਦੇ ਦੋਸ਼ ਤਹਿਤ ਉਨ•ਾਂ ਵਿਰੁਧ ਮਾਮਲਾ ਦਰਜ ਕੀਤਾ ਜਾਵੇਗਾ। ਜਮਾਤ ਸਬੰਧੀ ਮਾਮਲਿਆਂ ਦੀ ਜਾਂਚ ਕਰ ਰਹੀ ਪੁਲਿਸ ਟੀਮ ਦਾ ਕਹਿਣਾ ਹੈ ਕਿ ਮੌਲਾਨਾ ਸਾਦ ਨੇ ਅਜੇ ਤਕ ਕੋਰੋਨਾ ਦੀ ਜਾਂਚ ਨਹੀਂ ਕਰਵਾਈ। ਉਨ•ਾਂ ਇਹ ਟੈਸਟ ਸਰਕਾਰੀ ਹਸਪਤਾਲ ਵਿਚ ਕਰਵਾਉਣਾ ਹੈ ਜਿਸ ਲਈ ਉਨ•ਾਂ ਨੂੰ ਏਮਜ਼ ਅਤੇ ਆਰਐਮਐਲ 'ਚ ਟੈਸਟ ਕਰਵਾਉਣ ਦਾ ਸੁਝਾਅ ਦਿਤਾ ਗਿਆ ਹੈ।