ਮਿਜ਼ੋਰਮ : ਕੋਰੋਨਾ ਵਾਇਰਸ, ਇਸ ਜਾਨਲੇਵਾ ਬਿਮਾਰੀ ਨੇ ਆਲਮੀ ਪੱਧਰ ਤੇ ਕਹਿਰ ਮਚਾਇਆ ਹੋਇਆ ਹੈ ਜਿਸ ਦੇ ਮੱਦੇਨਜ਼ਰ ਲੋਕ ਘਰਾਂ ਵਿੱਚ ਇਕਾਂਤਵਾਸ ਹਨ ਪਰ ਜੋ ਬਾਹਰ ਨਿਕਲ ਰਹੇ ਹਨ ਉਹ ਵੀ ਖੂਬਸੂਰਤੀ ਨਾਲ ਸਮਾਜਕ ਦੂਰੀ ਦਾ ਪਾਲਣ ਕਰ ਰਹੇ ਹਨ। ਅਸਲ ਵਿੱਚ ਸਮਾਜਕ ਦੂਰੀ, ਮਾਸਕ ਅਤੇ ਵਾਰ-ਵਾਰ ਹੱਥ ਧੋ ਕੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਸਮਾਜਿਕ ਦੂਰੀ ਨੂੰ ਏਨੀ ਮਹੱਤਤਾ ਦਿੱਤੀ ਜਾ ਰਹੀ ਹੈ। ਇੰਟਰਨੈੱਟ ਤੇ ਸਮਾਜਿਕ ਦੂਰੀ ਦੀ ਮਿਸਾਲ ਪੇਸ਼ ਕਰਦੀ ਇਕ ਬਿਹਤਰੀਨ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫੋਟੋ ਭਾਰਤ ਦੇ ਉੱਤਰ-ਪੂਰਬੀ ਸੂਬੇ ਮਿਜ਼ੋਰਮ ਦੀ ਹੈ। ਜ਼ਿਕਰਯੋਗ ਹੈ ਕਿ ਮਿਜ਼ੋਰਮ ਵਿਚ ਕੋਰੋਨਾ ਦਾ ਇਹ ਮਾਮਲਾ ਸਾਹਮਣੇ ਆਇਆ ਹੈ।