ਸੇਲਸ : ਅੱਜ ਤੀ ਤਾਰਖ਼ ਵਿਚ ਕੋਰੋਨਾ ਵਾਇਰਸ ਦਾ ਇਲਾਜ ਲੱਭਣ ਲਈ ਹਰ ਵਿਗਿਆਨੀ ਜੀਅ-ਤੋੜ ਕੋਸ਼ਿਸ਼ ਕਰ ਰਿਹਾ ਹੈ। ਇਸੇ ਲੜੀ ਵਿਚ ਹੁਣ ਵਿਗਿਆਨੀਆਂ ਨੇ ਜਾਨਵਰਾਂ ਵਲ ਆਪਣਾ ਰੁਖ ਕਰ ਲਿਆ ਹੈ। ਇਹ ਇਸ ਲਈ ਕਿ ਜਿਵੇਂ ਕਿ ਸੱਪ ਦੇ ਡੰਗਣ ਦੀ ਦਵਾਈ ਵੀ ਉਸੇ ਦੇ ਜ਼ਹਿਰ ਤੋਂ ਤਿਆਰ ਹੁੰਦੀ ਹੈ ਹੁਣ ਇਹੀ ਵਿਧੀ ਵਰਤਣ ਦੀ ਜੁਗਤ ਲਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬੈਲਜੀਅਮ ਦੇ ਕੁਝ ਖੋਜੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਇਕ ਆਪਣੀ ਕਿਸਮ ਦਾ ਊਠ ਜੋ ਕਿ ਅਮਰੀਕਾ ਵਿਚ ਪਾਇਆ ਜਾਂਦਾ ਹੈ ਉਸ ਦੇ ਖ਼ੂਨ ਦੀ ਵਰਤੋਂ ਕੋਰੋਨਾ ਦੀ ਦਵਾਈ ਬਣਾਉਣ ਕੀਤੀ ਜਾ ਸਕਦੀ ਹੈ। ਸ਼ੋਧ ਕਰਤਾਵਾਂ ਨੇ ਇਹ ਵੀ ਦਸਿਆ ਕਿ ਇਹ ਊਠ ਜਿਸ ਦੀ ਨਸਲ ਦਾ ਨਾਮ 'ਲਾਮਾ' ਹੈ, ਦੇ ਖ਼ੂਨ ਵਿਚ ਐਂਟੀਬੌਡੀ ਪਹਿਲਾਂ ਵੀ ਅਸਰਦਾਰ ਸਾਬਤ ਹੋਏ ਸਨ। ਪਹਿਲਾਂ ਜੋ ਸਫ਼ਲ ਖੋਜ ਕੀਤੀ ਜਾਂ ਚੁੱਕੀ ਹੈ ਉਹ ਐਚ.ਆਈ.ਵੀ. ਦੇ ਇਲਾਜ ਦਾ ਇਕ ਹਿੱਸਾ ਸੀ।
ਇਹ ਵੀ ਪੜ੍ਹੋ : ਪੰਜਾਬੀ ਭਾਸ਼ਾ ਵਿੱਚ ਜਾਣੋ ਕੀ ਹੁੰਦਾ ਹੈ ਕੋਰੋਨਾ ਵਾਇਰਸ
ਵਿਗਿਆਨੀ ਆਖਦੇ ਹਨ ਕਿ ਲਾਮਾ ਦੇ ਐਂਟੀਬੌਡੀਜ਼ ਇਨਸਾਨਾਂ ਦੇ ਐਂਡੀਬੌਡੀਜ਼ ਦੀ ਤੁਲਨਾ ਵਿਚ ਕਾਫੀ ਛੋਟੇ ਹੋਣ ਕਾਰਨ ਇਨ•ਾਂ ਦੀ ਮਦਦ ਨਾਲ ਕੋਰੋਨਾ ਵਾਇਰਸ ਦੀ ਦਵਾਈ ਬਣਾ ਸਕਦੀ ਹੈ। ਡਾਕਟਰੀ ਭਾਸ਼ਾ ਵਿਚ ਇਸ ਨੂੰ 'ਨੈਨੋਬੌਡੀ ਤਕਨਾਲੌਜੀ' ਵੀ ਕਿਹਾ ਜਾਂਦਾ ਹੈ।
ਇਸ ਤੋਂ ਇਲਾਵਾ ਇਕ ਹੋਰ ਛੋਟਾ ਜਿਹਾ ਜਾਨਵਰ ਹੈ ਜਿਸ ਨੂੰ ਨੇਵਲਾ ਕਿਹਾ ਜਾਂਦਾ ਹੈ, ਇਸ ਦੇ ਖ਼ੂਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਦੱਖਣੀ ਕੋਰੀਆ ਵਿਚ ਹੋਈ ਇਕ ਹੋਰ ਖੋਜ ਮੁਤਾਬਕ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਵਿਚ ਨੇਵਲੇ ਦੀ ਇਕ ਪ੍ਰਜਾਤੀ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਕ ਰਿਪੋਰਟ ਮੁਤਾਬਕ ਨੇਵਲੇ ਦੀ ਇਸ ਪ੍ਰਜਾਤੀ 'ਤੇ ਕੋਵਿਡ-19 ਦਾ ਅਸਰ ਬਿਲਕੁੱਲ ਇਨਸਾਨਾਂ ਵਾਂਗ ਪ੍ਰਤੀਤ ਹੁੰਦਾ ਹੈ, ਇਸ ਲਈ ਕੋਰੋਨਾ ਦੀ ਦਵਾਈ ਤਿਆਰ ਕਰਨ ਵਿਚ ਇਸ ਦੀ ਕਾਫੀ ਮਦਦ ਮਿਲ ਸਕਦੀ ਹੈ। ਇਥੇ ਇਹ ਵੀ ਦਸਣਯੋਗ ਹੈ ਕਿ ਅਜਿਹੇ ਤਰ•ਾਂ ਦੇ ਜਾਨਵਰ ਹਰ ਥਾਂ ਨਹੀਂ ਮਿਲਦੇ, ਇਨ•ਾਂ ਦੀ ਗਿਣਤੀ ਵੀ ਕੋਈ ਬਾਹੁਤੀ ਨਹੀਂ ਹੈ।
ਇਹ ਵੀ ਪੜ੍ਹੋ : ਥਾਣੇਦਾਰ ਨੇ ਆਪਣੇ ਹੀ ਬੱਚਿਆਂ ਤੇ ਚਲਾਈ ਗੋਲੀ