ਇਹ ਵੀ ਦਸ ਦਈਏ ਕਿ ਇਹ ਮੁੱਖ ਰੂਪ ਨਾਲ ਇਨਸਾਨ ਦੀ ਸਾਹ ਨਾਲੀ ਅਤੇ ਫੇਫੜਿਆਂ 'ਤੇ ਬਾਹੁਤ ਮਾੜਾ ਅਸਰ ਪਾਉਂਦਾ ਹੈ ਜਿਸ ਨਾਲ ਇਨਸਾਨ ਨੂੰ ਸਾਹ ਲੈਣ ਵਿਚ ਦਿਕਤ ਆ ਜਾਂਦੀ ਹੈ ਅਤੇ ਉਸ ਨੂੰ ਵੈਂਟੀਲੇਟਰ 'ਤੇ ਰਖਣਾ ਪੈਂਦਾ ਹੈ। ਇਹ ਕੀਟਾਨੂੰ ਦੀ ਲਾਗ ਲੱਗਣ 'ਤੇ ਪਹਿਲਾਂ ਤਾਂ ਵਿਅਕਤੀ ਨੂੰ ਪਤਾ ਹੀ ਨਹੀਂ ਚਲਦਾ ਅਤੇ ਇਸ ਦੇ ਲੱਛਣ ਕੁੱਝ ਦਿਨਾਂ ਬਾਅਦ ਦਿਖਾਈ ਦਿੰਦੇ ਹਨ। ਇਕ ਖੋਜ ਵਿਚ ਇਹ ਵੀ ਸਾਹਮਣੇ ਆਇਆ ਕਿ ਇਸ ਵਾਇਰਸ ਦੇ ਕਈ ਮਾਮਲੇ ਲੱਛਣ ਤੋਂ ਬਿਨਾਂ ਵੀ ਹੁੰਦੇ ਹਨ। ਬੀਮਾਰ ਹੋਏ ਵਿਅਕਤੀ ਦੇ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ ਇਸ ਵਿਸ਼ਾਣੂ ਨਾਲ ਲੜਦੀ ਹੈ, ਜੇਕਰ ਸਾਡੇ ਸਰੀਰ ਦੀ ਪ੍ਰਤੀਰੋਧ ਪ੍ਰਣਾਲੀ ਤਾਕਤਵਰ ਹੈ ਤਾਂ ਅਸੀ ਜਿੱਤ ਜਾਂਦੇ ਹਾਂ ਨਹੀਂ ਤਾਂ ਮਾੜਾ ਹਾਲ ਹੁੰਦਾ ਹੈ। ਜੇਕਰ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਵਿਅਕਤੀ ਇਸ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ ਤਾਂ ਉਸ ਦੇ ਸੰਪਰਕ ਵਿਚ ਆਉਣ ਵਾਲਿਆਂ ਦੀ ਵੀ ਜਾਂਚ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਇਹ ਇਕ ਛੂਤ ਦੀ ਬਿਮਾਰੀ ਹੈ। ਸੰਪਰਕ ਵਿੱਚ ਆਏ ਵਿਕਤੀਆਂ ਨੂੰ ਫਿਰ ਏਕਾਂਤਵਾਸ ਵਿਚ ਰਖਿਆ ਜਾਂਦਾ ਹੈ ਉਸ ਨੂੰ ਕਿਸੇ ਨੂੰ ਵੀ ਮਿਲਣ ਦੀ ਇਜ਼ਾਜਤ ਨਹੀਂ ਹੁੰਦੀ। ਜਦੋਂ ਕੋਈ ਵਿਅਕਤੀ ਇਸ ਬੀਮਾਰੀ ਤੋਂ ਠੀਕ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਉਸ ਵਿਚ ਬੀਮਾਰੀ ਪ੍ਰਤੀ ਲੜਨ ਦੀ ਪ੍ਰਤੀਰੋਧਕ ਸਮਰੱਥਾ ਵਧੀਆ ਹੈ। ਪ੍ਰਤੀਰੋਧਕ ਸਮਰੱਥਾ ਕਿੰਨੀ ਦੇਰ ਕਾਇਮ ਰਹਿੰਦੀ ਹੈ, ਇਸ ਬਾਰੇ ਹਾਲੇ ਕਿਸੇ ਨੂੰ ਪਤਾ ਨਹੀਂ ਹੈ। ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਕਿ ਲੋਕ ਦੁਬਾਰਾ ਪੌਜ਼ਿਟਿਵ ਹੋ ਗਏ। ਇਸ ਬੀਮਾਰੀ ਤੋਂ ਪੀੜਤ ਵਿਅਕਤੀ ਨੂੰ ਇਕ ਵੈਕਸੀਨ ਦਿਤਾ ਜਾਂਦਾ ਹੈ ਜਿਸ ਨਾਲ ਸਰੀਰ ਵਿੱਚ ਐਂਟੀਬਾਡੀਜ਼ ਪੈਦਾ ਹੁੰਦੇ ਹਨ ਜੋ ਬਿਮਾਰੀ ਨਾਲ ਲੜਦੇ ਹਨ ਅਤੇ ਭਵਿੱਖ ਵਿੱਚ ਬਿਮਾਰੀ ਵਿਰੁੱਧ ਸੁਰੱਖਿਆ ਪ੍ਰਦਾਨ ਕਰਦੇ ਹਨ। ਬੀਮਾਰ ਵਿਅਕਤੀ ਨੂੰ ਵੈਂਟੀਲੇਟਰ ਸਾਹ ਸੌਖਾ ਲੈਦ ਵਿਚ ਮਦਦ ਕਰਦਾ ਹੈ, ਇਸ ਨਾਲ ਮਰੀਜ਼ ਦੇ ਸਰੀਰ ਨੂੰ ਇਨਫੈਕਸ਼ਨ ਨਾਲ ਲੜਨ ਦਾ ਸਮਾਂ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਐਂਟੀਬੋਡਿਸ ਟੈਸਟ, ਇਹ ਉਹ ਮੈਡੀਕਲ ਟੈਸਟ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਕਿਸੇ ਵਿਅਕਤੀ ਨੂੰ ਕੋਰੋਨਾਵਾਇਰਸ ਹੈ ਜਾਂ ਨਹੀਂ।