ਤਾਮਿਲਨਾਡੂ : ਕੋਰੋਨਾਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਦੇਸ਼ ਭਰ ਵਿਚ ਤਾਲਾਬੰਦੀ ਲਾਗੂ ਹੈ। ਅਜਿਹੀ ਸਥਿਤੀ ਵਿੱਚ ਸ਼ਰਾਬ ਦੇ ਠੇਕੇ ਅਤੇ ਦੁਕਾਨਾਂ ਵੀ ਬੰਦ ਹੋਣ ਕਾਰਨ ਸ਼ਰਾਬ ਦੇ ਆਦੀ ਲੋਕ ਹਰ ਹੀਲਾ ਵਰਤ ਰਹੇ ਹਨ। ਇਸ ਲਈ ਆਨਲਾਇਨ ਵੀਡੀਓ ਵੇਖ ਕੇ ਸ਼ਰਾਬ ਬਣਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੁਲਿਸ ਨੇ ਤਾਮਿਲਨਾਡੂ ਤੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਨਲਾਈਨ ਵੀਡੀਓ ਦੇਖ ਕੇ ਸ਼ਰਾਬ ਬਣਾ ਰਹੇ ਸਨ। ਪਰ ਅਚਾਨਕ ਪੁਲਿਸ ਉਥੇ ਪਹੁੰਚ ਗਈ ਅਤੇ ਇਨ੍ਹਾਂ ਦੀ ਪੂਰੀ ਯੋਜਨਾ ਅਸਫਲ ਹੋ ਗਈ। ਪੁਲਿਸ ਨੂੰ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਉਹ ਮੌਕੇ ਉਤੇ ਪੁੱਜੇ ਤਾਂ ਦੋਵੇਂ ਮੁਲਜ਼ਮ ਸ਼ਰਾਬ ਕੱਢਣ ਵਿਚ ਜੁਟੇ ਹੋਏ ਹਨ। ਮੁਲਜ਼ਮ ਉਸ ਦਾ ਸਵਾਦ ਵੇਖ ਪਾਉਂਦੇ, ਇਸ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ।