Thursday, November 21, 2024
 

ਲਿਖਤਾਂ

ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਨੇ ਨਿਲਾਮੀ 'ਚ,ਤੋੜੇ ਰਿਕਾਰਡ,ਜਾਣੋਂ ਕੀ ਹੈ ਕੀਮਤ

May 26, 2023 12:26 PM

ਮੈਸੂਰ ਦੇ 18ਵੀਂ ਸਦੀ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਨੇ ਲੰਡਨ 'ਚ ਬੋਨਹੈਮਸ ਦੇ ਲਈ ਭਾਰਤੀ ਵਸਤੂਆਂ ਦੀ ਨਿਲਾਮੀ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਹਫ਼ਤੇ ਹੋਈ ਇਸਲਾਮਿਕ ਅਤੇ ਭਾਰਤੀ ਕਲਾ ਦੀ ਵਿਕਰੀ 'ਚ ਇਹ £14 ਮਿਲੀਅਨ (GBP) ਵਿੱਚ ਵਿਕੀ। 1782 ਤੋਂ 1799 ਤੱਕ ਰਾਜ ਕਰਨ ਵਾਲੇ ਟੀਪੂ ਸੁਲਤਾਨ ਦੀ ਤਲਵਾਰ ਨੂੰ 'ਸੁਖੇਲਾ' (ਸੱਤਾ ਦਾ ਪ੍ਰਤੀਕ) ਕਿਹਾ ਜਾਂਦਾ ਹੈ।

ਇਹ ਤਲਵਾਰ ਸਟੀਲ ਦੀ ਬਣੀ ਹੋਈ ਹੈ ਅਤੇ ਇਸ 'ਤੇ ਸੋਨੇ ਨਾਲ ਉੱਤਮ ਨੱਕਾਸ਼ੀ ਕੀਤੀ ਗਈ ਹੈ। ਇਹ ਟੀਪੂ ਸੁਲਤਾਨ ਦੇ ਨਿੱਜੀ ਚੈਂਬਰ 'ਚੋਂ ਮਿਲੀ ਸੀ ਅਤੇ ਈਸਟ ਇੰਡੀਆ ਕੰਪਨੀ ਨੇ ਹਮਲੇ ਵਿੱਚ ਉਨ੍ਹਾਂ ਦੀ ਹਿੰਮਤ ਅਤੇ ਸਨਮਾਨ ਦੇ ਪ੍ਰਤੀਕ ਵਜੋਂ ਜਨਰਲ ਡੇਵਿਡ ਬੇਅਰਡ ਨੂੰ ਭੇਟ ਕੀਤੀ ਸੀ। ਇਸ ਹਮਲੇ 'ਚ ਟੀਪੂ ਸੁਲਤਾਨ ਮਾਰਿਆ ਗਿਆ ਸੀ, ਜਿਸ ਨੂੰ 'ਟਾਈਗਰ ਆਫ਼ ਮੈਸੂਰ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਹਮਲਾ ਮਈ 1799 'ਚ ਹੋਇਆ ਸੀ।

ਬੋਨਹੈਮਜ਼ ਦੇ ਇਸਲਾਮਿਕ ਅਤੇ ਭਾਰਤੀ ਕਲਾ ਦੇ ਮੁਖੀ ਅਤੇ ਨਿਲਾਮੀ ਕਰਨ ਵਾਲੇ ਓਲੀਵਰ ਵ੍ਹਾਈਟ ਨੇ ਮੰਗਲਵਾਰ ਨੂੰ ਵਿਕਰੀ ਤੋਂ ਪਹਿਲਾਂ ਇਕ ਬਿਆਨ 'ਚ ਕਿਹਾ ਸੀ ਕਿ ਇਹ ਸ਼ਾਨਦਾਰ ਤਲਵਾਰ ਟੀਪੂ ਸੁਲਤਾਨ ਨਾਲ ਸਬੰਧਤ ਸਾਰੇ ਹਥਿਆਰਾਂ 'ਚੋਂ ਸਭ ਤੋਂ ਵਧੀਆ ਹੈ, ਜੋ ਅਜੇ ਵੀ ਨਿੱਜੀ ਹੱਥਾਂ ਵਿੱਚ ਹੈ। ਉਨ੍ਹਾਂ ਕਿਹਾ ਕਿ ਸੁਲਤਾਨ ਦਾ ਇਸ ਨਾਲ ਗੂੜ੍ਹਾ ਨਿੱਜੀ ਸਬੰਧ ਸੀ ਅਤੇ ਇਸ ਦੀ ਸ਼ਾਨਦਾਰ ਸ਼ਿਲਪਕਾਰੀ ਇਸ ਨੂੰ ਵਿਲੱਖਣ ਬਣਾਉਂਦੀ ਹੈ। ਤਲਵਾਰ ਦੀ ਕੀਮਤ GBP 1, 500, 000 ਅਤੇ 2, 000, 000 ਦੇ ਵਿਚਾਲੇ ਸੀ ਪਰ ਅੰਦਾਜ਼ਨ 14, 080, 900 'ਚ ਵੇਚੀ ਗਈ।

 

 

 

Have something to say? Post your comment

Subscribe