ਲੰਡਨ : ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਹੈ ਕਿ ਅਸੀਂ ਯੂਕੇ ਦੇ ਨਾਗਰਿਕਾਂ ਨੂੰ ਵਾਪਸ ਆਪਣੇ ਦੇਸ਼ ਲਿਆਉਣ ਲਈ ਪੰਜਾਬ ਤੋਂ 4 ਹੋਰ ਉਡਾਣਾਂ ਦਾ ਪ੍ਰਬੰਧ ਕਰ ਰਹੇ ਹਾਂ। ਉਨਾਂ ਦਸਿਆ ਕਿ ਇਹ ਉਡਾਣਾਂ ਅੰਮ੍ਰਿਤਸਰ ਤੋਂ 21, 23, 25 ਤੇ 27 ਅਪ੍ਰੈਲ ਨੂੰ ਲੰਡਨ ਲਈ ਰਵਾਨਾ ਹੋਣਗੀਆਂ। ਢੇਸੀ ਨੇ ਵਿਦੇਸ਼ ਮੰਤਰਾਲੇ ਦਾ ਧਨਵਾਦ ਵੀ ਕੀਤਾ। ਉਨਾਂ ਕਿਹਾ ਕਿ ਅਸੀਂ ਵਿਦੇਸ਼ਾਂ ਵਿਚ ਫਸੇ ਲੋਕਾਂ ਲਈ ਵਿਦੇਸ਼ ਮੰਤਰੀ ਤੇ ਬ੍ਰਿਟਿਸ਼ ਹਾਈ ਕਮਿਸ਼ਨ ਅੱਗੇ ਇਹ ਮੁੱਦਾ ਰੱਖਿਆ ਸੀ। ਜ਼ਿਕਰਯੋਗ ਹੈ ਕਿ “ਪਹਿਲਾਂ ਵੀ ਅੰਮ੍ਰਿਤਸਰ ਤੋਂ ਪੰਜ ਉਡਾਣਾਂ ਦਾ ਐਲਾਨ ਹੋਇਆ ਸੀ ਅਤੇ ਹੁਣ ਚਾਰ ਹੋਰ ਉਡਾਣਾਂ ਆਉਣਗੀਆਂ। ਉਨ•ਾਂ ਹੋਰ ਦਸਿਆ ਕਿ ਉਡਾਣਾਂ ਲਈ ਟਿਕਟਾਂ ਦੀ ਕੀਮਤ ਵਧਾ ਦਿੱਤੀ ਗਈ ਹੈ। ਪਹਿਲਾਂ ਇਹ ਕੀਮਤ 472 ਪਾਉਂਡ ਸੀ, ਹੁਣ 550 ਦੀ ਹੋ ਗਈ ਹੈ।