ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਦੇ ਸੰਦੇਸ਼ ਨੂੰ ਵਲੰਟੀਅਰ ਘਰ-ਘਰ ਤਕ ਲੈ ਕੇ ਜਾਣਗੇ। ਪੰਜਾਬ ਦੇ ਲੋਕਾਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਭਗਵੰਤ ਮਾਨ ਨੇ ਇਕ ਪੱਤਰ ਲਿਖਿਆ ਹੈ। ਆਮ ਆਦਮੀ ਪਾਰਟੀ ਹੁਣ ਇਸ ਪੱਤਰ ਰਾਹੀਂ ਪੰਜਾਬ ਦੇ ਹਰ ਘਰ ਵਿੱਚ ਦਸਤਕ ਦੇਣ ਜਾ ਰਹੀ ਹੈ। ਇਸ ਰਣਨੀਤੀ ਸੰਬੰਧੀ ਦਸਦੇ ਹੋਏ ਆਮ ਆਦਮੀ ਪਾਰਟੀ ਦੇ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਾਰੇ 13 ਲੋਕ ਸਭਾ ਖੇਤਰਾਂ ਵਿਚ ਵਾਲੰਟੀਅਰਜ਼ ਦੀਆਂ ਟੀਮਾਂ ਬਣਾਈ ਜਾ ਰਹੀਆਂ ਹਨ। ਹਰ ਲੋਕ ਸਭਾ ਵਿਚ 1000 ਵਾਲੰਟੀਅਰਜ਼ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਵਲੰਟੀਅਰਜ਼ ਭਗਵੰਤ ਮਾਨ ਦੇ ਪੱਤਰ ਰਾਹੀਂ ਘਰ-ਘਰ ਵਿੱਚ ਦਸਤਕ ਦੇਣਗੇ। ਉਨ੍ਹਾਂ ਨੇ ਇਹ ਵੀ ਦਸਿਆ ਕਿ ਭਗਵੰਤ ਮਾਨ ਦੀ ਚਿੱਠੀ ਘਰ-ਘਰ ਤਕ ਪਹੁੰਚੇ, ਇਸ ਦੀ ਮਾਨੀਟਰਿੰਗ ਵੀ ਲੋਕ ਸਭਾ ਪੱਧਰ ਉੱਤੇ ਕੀਤੀ ਜਾਵੇਗੀ, ਨਾਲ ਹੀ ਲੋਕਾਂ ਦੇ ਫ਼ੀਡ ਬੈਕ ਲਈ ਅਲੱਗ ਤੋਂ ਟੀਮਾਂ ਬਣਾਈ ਗਈਆਂ ਹਨ।
ਹਰ ਲੋਕ ਸਭਾ ਹਲਕੇ 'ਚ 1000 ਵਲੰਟੀਅਰ ਕਰਨਗੇ ਇਹ ਕੰਮ ਪੂਰਾ
|
ਅਮਨ ਅਰੋੜਾ ਨੇ ਦਸਿਆ ਕਿ ਭਗਵੰਤ ਮਾਨ ਦੀ ਚਿੱਠੀ ਲੈ ਕੇ ਘਰ-ਘਰ ਜਾਣ ਵਾਲੇ ਵਲੰਟੀਅਰਜ਼ ਲੋਕਾਂ ਨੂੰ ਇਹ ਅਪੀਲ ਕਰਨਗੇ ਕਿ ਉਹ ਵੀ ਭਗਵੰਤ ਮਾਨ ਦੇ ਨਾਮ ਚਿੱਠੀ ਲਿਖ ਕੇ ਅਪਣੀਆਂ ਗੱਲਾਂ ਸਾਂਝੀ ਕਰੋ। ਭਗਵੰਤ ਮਾਨ ਦੇ ਨਾਮ ਲਿਖੀ ਗਈ ਲੋਕਾਂ ਦੀਆਂ ਚਿੱਠੀਆਂ ਨੂੰ ਵੀ ਵਲੰਟੀਅਰਜ਼ ਦੀ ਮਦਦ ਨਾਲ ਇਕੱਠੀਆਂ ਕੀਤੀਆਂ ਜਾਣਗੀਆਂ।