Friday, November 22, 2024
 

ਰਾਸ਼ਟਰੀ

ਸੋਨਾ 90 ਰੁਪਏ ਦੀ ਤੇਜ਼ੀ ਨਾਲ 33,070 ਰੁਪਏ ਪ੍ਰਤੀ ਗ੍ਰਾਮ 'ਤੇ ਬੰਦ

April 10, 2019 05:09 PM

ਨਵੀਂ ਦਿੱਲੀ : ਵਿਦੇਸ਼ਾਂ 'ਚ ਮਜ਼ਬੂਤੀ ਅਤੇ ਸਥਾਨਕ ਗਹਿਣਾ ਕਾਰੋਬਾਰੀਆਂ ਦੀ ਲਿਵਾਲੀ ਦੇ ਸਮਰਥਨ ਨਾਲ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 90 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਅਖਿਲ ਭਾਰਤੀ ਸਰਾਫਾ ਸੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਉਦਯੌਗਿਕ ਇਕਾਈਆਂ ਅਤੇ ਸਿੱਕਾ ਵਿਨਿਰਮਾਤਾਵਾਂ ਦਾ ਉਠਾਅ ਵਧਣ ਨਾਲ ਦਿੱਲੀ 'ਚ ਚਾਂਦੀ ਵੀ 715 ਰੁਪਏ ਦੀ ਤੇਜ਼ੀ ਨਾਲ 38, 725 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਵਿਦੇਸ਼ਾਂ 'ਚ ਸੋਨੇ ਦੇ 1, 300 ਡਾਲਰ ਦੇ ਉੱਪਰ ਚਲੇ ਜਾਣ ਨਾਲ ਘਰੇਲੂ ਬਾਜ਼ਾਰ 'ਚ ਵੀ ਪੀਲੀ ਧਾਤੂ ਦੇ ਪ੍ਰਤੀ ਧਾਰਨਾ ਮਜ਼ਬੂਤੀ ਦੀ ਬਣੀ ਹੋਈ ਹੈ। ਨਿਊਯਾਰਕ 'ਚ ਸੋਨੇ ਦੀ ਕੀਮਤ ਚੜ੍ਹ ਕੇ 1, 305 ਡਾਲਰ ਪ੍ਰਤੀ ਔਂਸ ਹੋ ਗਿਆ ਹੈ ਜਦੋਂਕਿ ਚਾਂਦੀ 15.13 ਡਾਲਰ ਪ੍ਰਤੀ ਔਂਸ ਦੇ ਪਿਛਲੇ ਬੰਦ ਭਾਅ 'ਤੇ ਸਥਿਰ ਰਹੀ। ਮੰਗਲਵਾਰ ਨੂੰ ਸੋਨੇ 'ਚ 235 ਰੁਪਏ ਦੀ ਗਿਰਾਵਟ ਆਈ ਸੀ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ 90-90 ਰੁਪਏ ਦੀ ਤੇਜ਼ੀ ਨਾਲ ਕ੍ਰਮਵਾਰ 33, 070 ਰੁਪਏ ਅਤੇ 32, 900 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ। ਅੱਠ ਗ੍ਰਾਮ ਵਾਲੀ ਗਿੰਨੀ 26, 400 ਰੁਪਏ ਪ੍ਰਤੀ ਇਕਾਈ 'ਤੇ ਕਾਇਮ ਰਹੀ। ਚਾਂਦੀ ਹਾਜ਼ਿਰ 715 ਰੁਪਏ ਦੀ ਤੇਜ਼ੀ ਨਾਲ 38, 725 ਰੁਪਏ ਪ੍ਰਤੀ ਕਿਲੋਗ੍ਰਾਮ ਜਦੋਂਕਿ ਚਾਂਦੀ ਹਫਤਾਵਾਰ ਡਿਲਵਰੀ 87 ਰੁਪਏ ਦੀ ਹਾਨੀ ਦੇ ਨਾਲ 37, 743 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਆਈ। ਚਾਂਦੀ ਸਿੱਕਿਆਂ ਦੀ ਵੀ ਚੰਗੀ ਮੰਗ ਦੇ ਸਮਰਥਨ ਨਾਲ 1, 000 ਰੁਪਏ ਦੀ ਤੇਜ਼ੀ ਨਾਲ ਲਿਵਾਲ 80, 000 ਰੁਪਏ ਅਤੇ ਬਿਕਵਾਲ 81, 000 ਰੁਪਏ ਪ੍ਰਤੀ ਸੈਂਕੜਾ 'ਤੇ ਬੰਦ ਹੋਇਆ ਹੈ।

 

Have something to say? Post your comment

 
 
 
 
 
Subscribe