ਫਰੀਦਾਬਾਦ: ਪਿਛਲੀਆਂ ਲੋਕ ਸਭਾ ਚੋਣਾਂ 'ਚ ਨਰਿੰਦਰ ਮੋਦੀ ਦੀ ਹਨ੍ਹੇਰੀ ਇਸ ਕਦਰ ਚੱਲੀ ਕਿ ਫਰੀਦਾਬਾਦ ਲੋਕ ਸਭਾ ਖੇਤਰ ਤੋਂ ਮੈਦਾਨ 'ਚ ਭਾਜਪਾ ਉਮੀਦਵਾਰ ਨੂੰ ਟੱਕਰ ਦੇਣ ਉਤਰੇ ਸਾਰੇ 26 ਉਮੀਦਵਾਰਾਂ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ ਸੀ। 2014 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਉਮੀਦਵਾਰ ਕ੍ਰਿਸ਼ਨਪਾਲ ਗੁੱਜਰ ਨੂੰ ਮਿਲਾ ਕੇ ਕੁੱਲ 27 ਉਮੀਦਵਾਰਾਂ ਨੇ ਨਾਮਜ਼ਦਗੀ ਭਰਿਆ ਸੀ। ਭਾਜਪਾ ਉਮੀਦਵਾਰ ਕ੍ਰਿਸ਼ਨਪਾਲ ਗੁੱਜਰ ਦੇ ਸਾਹਮਣੇ ਇਨ੍ਹਾਂ 'ਚੋਂ ਕੋਈ ਵੀ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਿਆ।
ਅਵਤਾਰ ਸਿੰਘ ਭੜਾਨਾ
ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਤੋਂ ਇਲਾਵਾ ਤਿੰਨ ਵਾਰ ਸੰਸਦ ਮੈਂਬਰ ਰਹਿ ਚੁਕ ਕਾਂਗਰਸ ਤੋਂ ਅਵਤਾਰ ਸਿੰਘ ਭੜਾਨਾ, ਇਨੈਲੋ ਤੋਂ ਆਰ.ਕੇ. ਆਨੰਦ, ਆਮ ਆਦਮੀ ਪਾਰਟੀ ਤੋਂ ਪੁਰਸ਼ੋਤਮ ਡਾਗਰ, ਬਸਪਾ ਤੋਂ ਰਾਜੇਂਦਰ ਸ਼ਰਮਾ, ਸਪਾ ਤੋਂ ਖੇਮ ਸਿੰਘ ਸਮੇਤ 26 ਉਮੀਦਵਾਰਾਂ ਨੇ ਆਪਣਾ ਨਾਮਜ਼ਦਗੀ ਭਰਿਆ ਸੀ ਪਰ ਜਦੋਂ ਨਤੀਜੇ ਐਲਾਨ ਹੋਏ ਤਾਂ ਮੋਦੀ ਦੀ ਹਨ੍ਹੇਰੀ 'ਚ ਸਾਰੇ ਉੱਡ ਗਏ।
ਕ੍ਰਿਸ਼ਨਪਾਲ ਗੁੱਜਰ ਨੂੰ ਮਿਲੀ ਜ਼ਬਰਦਸਤ ਬੜ੍ਹਤ
ਤਿੰਨ ਵਾਰ ਸੰਸਦ ਮੈਂਬਰ ਰਹੇ ਅਵਤਾਰ ਸਿੰਘ ਭੜਾਨਾ ਦੀ ਹੋਈ ਸੀ ਜ਼ਮਾਨਤ ਜ਼ਬਤ
ਕ੍ਰਿਸ਼ਨਪਾਲ ਗੁੱਜਰ
ਭਾਜਪਾ ਉਮੀਦਵਾਰ ਕ੍ਰਿਸ਼ਨਪਾਲ ਗੁੱਜਰ ਨੂੰ ਸਾਰੀਆਂ 9 ਵਿਧਾਨ ਸਭਾ ਖੇਤਰਾਂ 'ਚ ਜ਼ਬਰਦਸਤ ਵੋਟ ਮਿਲੇ ਅਤੇ ਉਨ੍ਹਾਂ ਨੇ ਸਾਰੀਆਂ ਥਾਂਵਾਂ ਤੋਂ ਬੜ੍ਹਤ ਬਣਾਈ। ਕ੍ਰਿਸ਼ਨਪਾਲ ਗੁੱਜਰ ਨੂੰ 6, 52, 516 ਵੋਟ ਮਿਲੇ ਸਨ, ਜਦੋਂ ਕਿ ਉਨ੍ਹਾਂ ਦੇ ਨਜ਼ਦੀਕੀ ਮੁਕਾਬਲੇਬਾਜ਼ ਕਾਂਗਰਸ ਦੇ ਅਵਤਾਰ ਭੜਾਨਾ ਨੂੰ 1, 85, 643 ਵੋਟ ਲੈ ਕੇ ਸੰਤੋਸ਼ ਕਰਨਾ ਪਿਆ ਸੀ। ਕ੍ਰਿਸ਼ਨਪਾਲ ਗੁੱਜਰ ਨੇ 4, 66, 873 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ ਸੀ, ਜੋ ਕਿ ਪ੍ਰਦੇਸ਼ ਦੀ ਸਭ ਤੋਂ ਵੱਡੀ ਜਿੱਤ ਸੀ।
ਪੁਰਸ਼ੋਤਮ ਡਾਗਰ
ਇੰਨੀਆਂ ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕਰਨ ਕਾਰਨ ਉਨ੍ਹਾਂ ਦੇ ਸਾਹਮਣੇ ਖੜ੍ਹੇ ਤਿੰਨ ਵਾਰ ਸੰਸਦ ਮੈਂਬਰ ਰਹਿ ਚੁਕ ੇਅਵਤਾਰ ਸਿੰਘ ਭੜਾਨਾ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਸਨ। ਬਾਕੀ ਸਾਰੇ ਉਮੀਦਵਾਰਾਂ ਨੂੰ ਉਨ੍ਹਾਂ ਤੋਂ ਵੀ ਘੱਟ ਵੋਟ ਮਿਲੇ ਸਨ।