ਹੁਣ ਪੂਰੇ ਭਾਰਤ ਵਿਚ ਤਾਲਾਬੰਦੀ ਲੱਗੀ ਹੋਈ ਹੈ। ਅਜਿਹੇ ਵਿਚ ਲੋਕਾਂ ਨੂੰ ਘਰ ਵਿਚ ਰਹਿਣ ਲਈ ਕਿਹਾ ਗਿਆ ਹੈ। ਇਨ੍ਹਾਂ ਦਿਨਾਂ ਵਿਚ ਤੁਹਾਡਾ ਫ਼ਿਟ ਰਹਿਣਾ ਬਹੁਤ ਜ਼ਰੂਰੀ ਹੈ।
ਇਸ ਲਈ ਤੁਹਾਨੂੰ ਤੰਦਰੁਸਤ ਰਹਿਣ ਲਈ ਧਨੀਏ ਦੀ ਵਰਤੋਂ ਕਰਨੀ ਚਾਹੀਦੀ ਹੈ। ਧਨੀਏ 'ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਖਣਿਜ, ਐਂਟੀ-ਆਕਸੀਡੈਂਟ ਆਦਿ ਹੁੰਦੇ ਹਨ।
ਖ਼ਾਸਕਰ ਇਸ ਦੀ ਵਰਤੋਂ ਸਬਜ਼ੀ 'ਚ ਕੀਤੀ ਜਾਂਦੀ ਹੈ ਪਰ ਭੋਜਨ ਦੇ ਨਾਲ ਇਹ ਸਰੀਰ ਨਾਲ ਜੁੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾਉਣ ਲਈ ਵੀ ਲਾਭਕਾਰੀ ਹੈ।ਧਨੀਏ ਦੇ ਬੀਜਾਂ ਤੋਂ ਤਿਆਰ ਪਾਊਡਰ ਨਾਲ ਜੂਸ ਬਣਾ ਕੇ ਪੀਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ।
ਇਸ ਦੇ ਨਾਲ ਹੀ ਬਦਹਜ਼ਮੀ, ਐਸਿਡਿਟੀ ਆਦਿ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਧਨੀਏ ਦੇ ਬੀਜ ਨੂੰ ਪਾਣੀ 'ਚ ਉਬਾਲ ਕੇ ਹਰ ਰੋਜ਼ ਸਵੇਰੇ ਖ਼ਾਲੀ ਪੇਟ ਪੀਣ ਨਾਲ ਕੋਲੈਸਟ੍ਰੋਲ ਕਾਬੂ ਹੇਠ ਰਹਿੰਦਾ ਹੈ।
ਅਜਿਹੀ ਸਥਿਤੀ 'ਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਗਠੀਏ ਦੀ ਸਮੱਸਿਆ 'ਚ ਧਨੀਏ ਦੇ ਬੀਜ ਦਾ ਪੇਸਟ ਲਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
ਇਸ ਲਈ ਨਾਰੀਅਲ ਦੇ ਤੇਲ ਵਿਚ 1/2 ਚਮਚ ਧਨੀਆ ਪਾਊਡਰ ਮਿਲਾਉ। ਜੋੜਾਂ 'ਤੇ ਤਿਆਰ ਮੱਲ੍ਹਮ ਲਾਉਣ ਨਾਲ ਲਾਭ ਹੁੰਦਾ ਹੈ।
ਜੇ ਤੁਸੀਂ ਚਾਹੋ ਤਾਂ ਇਸ ਨੂੰ ਬਣਾਉਣ ਲਈ ਤੁਸੀਂ ਜੈਤੂਨ ਦਾ ਤੇਲ ਵੀ ਵਰਤ ਸਕਦੇ ਹੋ। 1 ਚਮਚ ਧਨੀਏ ਦੇ ਬੀਜ, 1/2 ਚਮਚ ਜੀਰਾ, 1/2 ਚਮਚ ਚਾਹ ਪੱਤੀ ਅਤੇ 1 ਚਮਚ ਚੀਨੀ, 2 ਕੱਪ ਪਾਣੀ ਵਿਚ ਉਬਾਲੋ।
ਤਿਆਰ ਪਾਣੀ ਖ਼ਾਲੀ ਪੇਟ ਲੈਣ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।