ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਚੱਗੂਵਾਲ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਸ਼ਰੀਕਿਆਂ ਦੇ ਹੀ ਦੋ ਪਰਿਵਾਰਾਂ ਵਿੱਚ ਖੂਨੀ ਝੜਪ ਹੋ ਗਈ। ਜਿਸ ਨਾਲ ਦੋਨਾਂ ਧਿਰਾਂ ਦੇ ਤਿੰਨ ਵਿਅਕਤੀ ਜ਼ਖਮੀ ਹੋਣ ਦੀ ਖਬਰ ਹੈ।
ਉਧਰ ਝਗੜੇ ਦੀ ਵੀਡੀਓ ਵਾਇਰਲ ਵੀ ਵਾਇਰਲ ਹੋ ਰਹੀ ਹੈ। ਜਿੱਥੇ ਜਖ਼ਮੀ ਦੁਹਾਂ ਧਿਰਾਂ ਦੇ ਲੋਕ ਇਕ ਦੂਸਰੇ ਤੇ ਹਮਲਾ ਕਰਨ ਦੇ ਆਰੋਪ ਲਗਾ ਰਹੇ ਹਨ ਉੱਥੇ ਹੀ ਪਤਾ ਲੱਗਿਆ ਹੈ ਕਿ ਇਹ ਖੂਨੀ ਝੜਪ ਮਹਿਜ਼ 2 ਕਨਾਲ ਜ਼ਮੀਨ ਦੀ ਵੰਡ ਨੂੰ ਲੈਕੇ ਹੋਈ ਹੈ ।
ਗੁਰਦਾਸਪੁਰ ਦੇ ਪਿੰਡ ਚੱਗੂਵਾਲ ਦੇ ਰਹਿਣ ਵਾਲੇ ਦੋ ਪਰਿਵਾਰਾਂ ਦੇ ਤਿੰਨ ਵਿਅਕਤੀ ਜਖਮੀ ਹਾਲਤ ਚ ਸਿਵਲ ਹੱਸਪਤਾਲ ਚ ਜੇਰੇ ਇਲਾਜ ਹਨ।ਉਥੇ ਹੀ ਇਹ ਦੋਵੇਂ ਧਿਰਾਂ ਦੇ ਲੋਕ ਸ਼ਰੀਕੇ ਚ ਇਕ ਪਰਿਵਾਰ ਹੈ ਅਤੇ ਇਹਨਾਂ ਪਰਿਵਾਰਾਂ ਦੀ ਮਹਿਜ ਦੋ ਕਨਾਲ ਖੇਤੀਬਾੜੀ ਜ਼ਮੀਨ ਨੂੰ ਲੈਕੇ ਸਾਲਾਂ ਤੋਂ ਝਗੜਾ ਹੈ।
ਜਿਸ ਦੇ ਚਲਦੇ ਹੋਈ ਖੂਨੀ ਝੜਪ ਚ ਇਕ ਧਿਰ ਦੇ ਦੋ ਲੋਕ ਜਖ਼ਮੀ ਹਨ। ਜਾਗੀਰ ਸਿੰਘ ਅਤੇ ਜੁਗਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਕਈ ਸਾਲਾਂ ਤੋਂ ਆਪਣੇ ਸ਼ਰੀਕੇ ਪਰਿਵਾਰ ਨਾਲ ਮਹਿਜ਼ ਦੋ ਕਨਾਲ ਜਮੀਨ ਦਾ ਰੌਲਾ ਹੈ ਅਤੇ ਜਦਕਿ ਦੂਸਰੀ ਧਿਰ ਵਲੋਂ ਉਹਨਾਂ ਦੀ ਜ਼ਮੀਨ ਚ ਝੋਨਾ ਦੀ ਬਿਜਾਈ ਕੀਤੀ ਗਈ ਸੀ।
ਲੇਕਿਨ ਹੁਣ ਜਦ ਪਟਵਾਰੀ ਨੇ ਨਿਸ਼ਾਨ ਦੇਹੀ ਕੀਤੀ ਤਾ ਉਹਨਾਂ ਇਹ ਫੈਸਲਾ ਦਿਤਾ ਕਿ ਜਿਸ ਦੀ ਜ਼ਮੀਨ ਹੈ , ਉਹ ਝੋਨੇ ਦੀ ਕਟਾਈ ਕਰੇਗਾ। ਜਦੋਂ ਦੂਸਰੀ ਧਿਰ ਸਾਡੇ ਹਿਸੇ ਚ ਆਉਂਦੀ ਜ਼ਮੀਨ ਚ ਵੀ ਕਟਾਈ ਕਰਨ ਲੱਗੇ ਤਾ ਸਾਡੇ ਵਲੋਂ ਰੋਕੇ ਜਾਣ ਤੇ ਦੂਜੇ ਧਿਰ ਵਲੋਂ ਸਾਡੇ ਪਰਿਵਾਰ ਤੇ ਹਮਲਾ ਕਰ ਦਿਤਾ ਗਿਆ ਅਤੇ ਤੇਜ਼ ਧਾਰ ਹਤਿਆਰਾ ਨਾਲ ਉਹਨਾਂ ਨੂੰ ਜਖਮੀ ਕਰ ਦਿੱਤਾ।
ਉਹਨਾਂ ਦੱਸਿਆ ਕਿ ਉਹ ਇਸ ਲੜਾਈ ਹੋਣ ਦੇ ਖਦਸ਼ੇ ਬਾਬਤ ਪਹਿਲਾਂ ਹੀ ਪ੍ਰਸ਼ਾਸ਼ਨ ਅਤੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾ ਚੁਕੇ ਸਨ | ਉਧਰ ਇਸ ਲੜਾਈ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਚ ਦੋ ਧਿਰਾਂ ਦੇ ਲੋਕ ਆਪਸ ਚ ਇਕ ਦੂਸਰੇ ਤੇ ਹਮਲਾ ਕਰ ਰਹੇ ਹਨ।
ਉਧਰ ਦੂਸਰੀ ਧਿਰ ਦੇ ਜਖ਼ਮੀ ਸਤਨਾਮ ਸਿੰਘ ਨੇ ਹਮਲਾ ਕਰਨ ਦੇ ਆਰੋਪਾਂ ਨੂੰ ਨਕਾਰਦੇ ਹੋਏ ਆਰੋਪ ਲਗਾਏ ਕਿ ਜਦ ਉਹ ਆਪਣੇ ਝੋਨੇ ਦੀ ਕਟਾਈ ਕਰ ਰਿਹਾ ਸੀ ਤਾ ਇਹਨਾਂ ਨੇ ਸੋਚੀ ਸਮਝੀ ਸਾਜਿਸ਼ ਤਹਿਤ ਉਸਤੇ ਕਿਰਪਾਨਾਂ ਲੈਕੇ ਵਾਰ ਕਰ ਦਿੱਤਾ।
ਸਤਨਾਮ ਦਾ ਕਹਿਣਾ ਹੈ ਕਿ ਇਹ ਉਸਦਾ ਆਪਣਾ ਸ਼ਰੀਕਾ ਪਰਿਵਾਰ ਹੈ ਅਤੇ ਉਹ ਕਈ ਵਾਰ ਬੈਠ ਕੇ ਇਹਨਾਂ ਨੂੰ ਇਸ ਲੜਾਈ ਦੇ ਹੱਲ ਲਈ ਬੇਨਤੀ ਕਰ ਚੁੱਕਾ ਹੈ ਲੇਕਿਨ ਇਹ ਧਿਰ ਉਸ ਨਾਲ ਕੋਈ ਸਮਝੌਤਾ ਨਹੀਂ ਕਰਦੇ | ਉਧਰ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |