Saturday, November 23, 2024
 

ਰਾਸ਼ਟਰੀ

ਗੁਜਰਾਤ ATS ਨੇ ਪਾਕਿਸਤਾਨੀ ਕਿਸ਼ਤੀ 'ਚੋਂ 350 ਕਰੋੜ ਦੀ ਹੈਰੋਇਨ ਸਮੇਤ 6 ਲੋਕਾਂ ਨੂੰ ਕੀਤਾ ਗ੍ਰਿਫਤਾਰ

October 08, 2022 10:46 AM

ਅਹਿਮਦਾਬਾਦ: ਭਾਰਤੀ ਤੱਟ ਰੱਖਿਅਕ (ICG) ਨੂੰ ਵੱਡੀ ਕਾਮਯਾਬੀ ਮਿਲੀ ਹੈ। ਇੰਡੀਅਨ ਕੋਸਟ ਗਾਰਡ (ICG) ਨੇ ATS ਗੁਜਰਾਤ ਦੇ ਨਾਲ ਸਾਂਝੇ ਆਪਰੇਸ਼ਨ ਵਿੱਚ ਇੱਕ ਪਾਕਿਸਤਾਨੀ ਕਿਸ਼ਤੀ ਵਿੱਚ ਸਵਾਰ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਭਾਰਤੀ ਤੱਟ ਰੱਖਿਅਕ ਅਤੇ ਏਟੀਐਸ ਗੁਜਰਾਤ ਦੀ ਟੀਮ ਨੇ ਇਨ੍ਹਾਂ ਕੋਲੋਂ 50 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਹੈ।

ਜਿਸ ਦੀ ਮਾਰਕੀਟ ਵਿੱਚ ਕੁੱਲ ਕੀਮਤ 350 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਭਾਰਤੀ ਤੱਟ ਰੱਖਿਅਕ (ਆਈਸੀਜੀ) ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨੀ ਕਿਸ਼ਤੀ ਬਾਰੇ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਅੱਜ ਸਵੇਰੇ ਪਾਕਿਸਤਾਨੀ ਕਿਸ਼ਤੀ ਅਲ ਸਕਰ ਵਿੱਚ ਸਵਾਰ 6 ਲੋਕਾਂ ਨੂੰ 350 ਕਰੋੜ ਰੁਪਏ ਦੀ ਹੈਰੋਇਨ ਸਮੇਤ ਫੜਿਆ ਗਿਆ ਹੈ। ਅਧਿਕਾਰੀ ਮੁਤਾਬਕ ਪਾਕਿਸਤਾਨੀ ਕਿਸ਼ਤੀ ਅਤੇ ਉਸ 'ਤੇ ਸਵਾਰ ਲੋਕਾਂ ਨੂੰ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ (ਆਈ.ਐੱਮ.ਬੀ.ਐੱਲ.) ਨੇੜਿਓਂ ਫੜਿਆ ਗਿਆ।

ਭਾਰਤੀ ਤੱਟ ਰੱਖਿਅਕ (ਆਈਸੀਜੀ) ਦੇ ਅਧਿਕਾਰੀ ਨੇ ਦੱਸਿਆ ਕਿ ਕਿਸ਼ਤੀ ਨੂੰ ਅਗਲੇਰੀ ਜਾਂਚ ਲਈ ਜਖਾਊ ਲਿਆਂਦਾ ਜਾ ਰਿਹਾ ਹੈ। ਪਿਛਲੇ ਇੱਕ ਸਾਲ ਵਿੱਚ ਏਟੀਐਸ ਦੇ ਨਾਲ ਆਈਸੀਜੀ ਦੀ ਇਹ ਛੇਵੀਂ ਕਾਰਵਾਈ ਹੈ। ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 14 ਸਤੰਬਰ ਨੂੰ ਇਕ ਪਾਕਿਸਤਾਨੀ ਕਿਸ਼ਤੀ 'ਚੋਂ ਕਰੀਬ 200 ਕਰੋੜ ਰੁਪਏ ਦੀ 40 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ।

 

Have something to say? Post your comment

Subscribe