ਕਾਬੁਲ: ਅਫਗਾਨਿਸਤਾਨ ਇਕ ਵਾਰ ਫਿਰ ਤੋਂ ਬੰਬ ਧਮਾਕੇ ਨਾਲ ਦਹਿਲ ਉਠਿਆ ਹੈ। ਪੱਛਮੀ ਕਾਬੁਲ ਵਿਚ ਸ਼ਾਹਿਦ ਮਾਜਰੀ ਰੋਡ ‘ਤੇ ਇਕ ਸਕੂਲ ਵਿਚ ਆਤਮਘਾਤੀ ਬੰਬ ਧਮਾਕਾ ਹੋਇਆ ਹੈ। ਇਸ ਹਮਲੇ ਵਿਚ 53 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿਚ 46 ਲੜਕੀਆਂਤੇ ਔਰਤਾਂ ਸ਼ਾਮਲ ਹਨ।
ਕਾਬੁਲ ਦੇ ਸ਼ਿਆ ਇਲਾਕੇ ਵਿਚ ਇਕ ਆਤਮਘਾਤੀ ਹਮਲਾਵਰ ਨੇ ਇਕ ਸਕੂਲ ‘ਤੇ ਹਮਲਾ ਕੀਤਾ। ਵਿਸਫੋਟ ਸ਼ਹਿਰ ਦੇ ਪੱਛਮ ਵਿਚ ਦਸ਼ਤ-ਏ-ਬਰਾਚੀ ਇਲਾਕੇ ਵਿਚ ਕਾਜ ਐਜੂਕੇਸ਼ਨ ਸੈਂਟਰ ‘ਚ ਹੋਇਆ ਜਦੋਂ ਇਹ ਹਮਲਾ ਹੋਇਆ ਉਦੋਂ ਕਲਾਸ ਪੂਰੀ ਤਰ੍ਹਾਂ ਭਰੀ ਹੋਈ ਸੀ ਤੇ ਧਮਾਕੇ ਦੇ ਬਾਅਦ ਲਾਸ਼ਾਂ ਦੇ ਚੀਥੜੇ ਉਡ ਗਏ।
ਘਟਨਾ ਦੇ ਬਾਅਦ ਦਾ ਇਕ ਵੀਡੀਓ ਵਾਇਰਲ ਹੋਇਆ ਹੈ ਜਿਸਵਿਚ ਖੂਨ ਨਾਲ ਲੱਥਪੱਥ ਪੀੜਤਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਕੋਚਿੰਗ ਸੈਂਟਰ ਵਿਚ ਹਾਈ ਸਕੂਲ ਦੇ ਗ੍ਰੈਜੂਏਸ਼ਨ ਦੀ ਤਿਆਰੀ ਕਰ ਰਹੇ ਸਨ। ਇਸ ਵਿਚ ਵਿਦਿਆਰਥੀ ਤੇ ਵਿਦਿਆਰਥਣਾਂ ਸ਼ਾਮਲ ਹਨ। ਜਦੋਂ ਧਮਾਕਾ ਹੋਇਆ ਉਸ ਸਮੇਂ ਵਿਦਿਆਰਥੀ ਯੂਨੀਵਰਸਿਟੀ ਪ੍ਰਵੇਸ਼ ਪ੍ਰੀਖਿਆ ਦੀ ਪ੍ਰੈਕਟਿਸ ਕਰ ਰਹੇ ਸਨ।