ਦੱਖਣੀ ਕੋਰੀਆ ਵਿੱਚ ਜੰਗਲ ਦੀ ਅੱਗ ਨੇ ਭਿਆਨਕ ਤਬਾਹੀ ਮਚਾਈ ਹੈ, ਜਿਸ ਕਾਰਨ 18 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੱਜਣਾ ਪਿਆ ਹੈ। ਅੱਗ 'ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ।
ਇਹ ਅੱਗ ਦੇਸ਼ ਦੇ ਦੱਖਣੀ ਖੇਤਰ ਵਿੱਚ ਲੱਗੀ ਸੀ ਅਤੇ ਇਸਨੇ ਘੱਟੋ-ਘੱਟ 200 ਇਮਾਰਤਾਂ ਨੂੰ ਸੜਾ ਦਿੱਤਾ ਹੈ। ਮਰਨ ਵਾਲਿਆਂ ਵਿੱਚ ਚਾਰ ਫਾਇਰਫਾਈਟਰ ਅਤੇ ਇੱਕ ਸਰਕਾਰੀ ਕਰਮਚਾਰੀ ਵੀ ਸ਼ਾਮਲ ਹਨ।
ਦੱਖਣੀ ਕੋਰੀਆ ਦੇ ਕਾਰਜਕਾਰੀ ਰਾਸ਼ਟਰਪਤੀ ਹਾਨ ਡਕ-ਸੂ ਨੇ ਕਿਹਾ ਕਿ ਇਹ ਅੱਗ ਪਿਛਲੇ ਸ਼ੁੱਕਰਵਾਰ ਨੂੰ ਲੱਗੀ ਸੀ ਅਤੇ ਇਸਦਾ ਪ੍ਰਭਾਵ ਪਹਿਲਾਂ ਨਾਲੋਂ ਵੀ ਵੱਧ ਖ਼ਤਰਨਾਕ ਹੈ। ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਨੂੰ 4, 650 ਫਾਇਰਫਾਈਟਰ, ਸਿਪਾਹੀ ਅਤੇ ਹੋਰ ਕਰਮਚਾਰੀ 130 ਹੈਲੀਕਾਪਟਰਾਂ ਦੀ ਮਦਦ ਨਾਲ ਅੱਗ ਬੁਝਾਉਣ ਲਈ ਕੰਮ ਕਰ ਰਹੇ ਹਨ।
ਇਸ ਅੱਗ ਨੇ 1, 300 ਸਾਲ ਪੁਰਾਣੇ ਬੋਧੀ ਮੱਠ ਨੂੰ ਵੀ ਤਬਾਹ ਕਰ ਦਿੱਤਾ ਹੈ। ਕੋਰੀਆ ਹੈਰੀਟੇਜ ਸਰਵਿਸ ਦੇ ਅਧਿਕਾਰੀਆਂ ਦੇ ਅਨੁਸਾਰ, ਉਇਸੋਂਗ ਵਿੱਚ ਲੱਗੀ ਅੱਗ ਨੇ 7ਵੀਂ ਸਦੀ ਵਿੱਚ ਬਣੇ ਗਿਊਨਸਾ ਮੱਠ ਨੂੰ ਭਾਰੀ ਨੁਕਸਾਨ ਪਹੁੰਚਾਇਆ।
ਅਗਲੇ ਦਿਨਾਂ ਵਿੱਚ ਕੁਝ ਰਾਹਤ ਦੀ ਉਮੀਦ ਕੀਤੀ ਜਾ ਰਹੀ ਹੈ, ਪਰ ਖੁਸ਼ਕ ਹਵਾਵਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ।