ਪਟਨਾ : ਰਾਸ਼ਟਰੀ ਜਨਤਾ ਦਲ ਨੇ 'ਪ੍ਰਤੀਬੱਧਤਾ' ਦੇ ਨਾਮ ਵਾਲਾ ਅਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਿਸ ਵਿਚ ਅਨੁਸੂਚਿਤ ਜਾਤੀ, ਅਨੁਸੂਚਿਤ ਜਨ ਜਾਤੀ, ਆਰਥਕ ਪਿਛੜਾ ਵਰਗ ਅਤੇ ਹੋਰ ਪਿਛੜਾ ਵਰਗ ਦੇ ਲੋਕਾਂ ਲਈ ਉਨ੍ਹਾਂ ਦੀ ਆਬਾਦੀ ਦੇ ਅਨੁਪਾਤ ਵਿਚ ਨਿਜੀ ਖੇਤਰ ਤੇ ਉੱਚ ਨਿਆਪਾਲਿਕਾ ਵਿਚ ਰਾਖਵਾਂਕਰਨ ਦਿਵਾਉਣ ਦਾ ਵਾਅਦਾ ਕੀਤਾ ਗਿਆ ਹੈ। ਪਾਰਟੀ ਆਗੂ ਤੇਜੱਸਵੀ ਯਾਦਵ ਨੇ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਦੁਆਰਾ ਆਮ ਸ਼੍ਰੇਣੀ ਵਿਚ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ 10 ਫ਼ੀ ਸਦੀ ਰਾਖਵਾਂਕਰਨ ਦੇਣ ਮਗਰੋਂ 50 ਫ਼ੀ ਸਦੀ ਦੀ ਹੱਦ ਦੀ ਉਲੰਘਣਾ ਕੀਤੀ ਗਈ ਹੈ, ਐਸਸੀ, ਐਸਟੀ, ਈਬੀਸੀ ਅਤੇ ਓਬੀਸੀ ਵਰਗਾਂ ਨੂੰ ਉਨ੍ਹਾਂ ਦੀ ਆਬਾਦੀ ਦੇ ਅਨੁਪਾਤ ਵਿਚ ਰਾਖਵਾਂਕਰਨ ਦਿਤਾ ਜਾਣਾ ਚਾਹੀਦਾ ਹੈ। ਕਾਂਗਰਸ ਦੇ ਮੈਨੀਫ਼ੈਸਟੋ ਨਾਲ ਸਹਿਮਤੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਕਾਂਗਰਸ ਦੀ ਨਿਆਏ ਯੋਜਨਾ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ ਜੋ ਬਿਹਾਰ ਜਿਹੇ ਰਾਜਾਂ ਲਈ ਫ਼ਾਇਦੇਮੰਦ ਹੋਵੇਗੀ। ਪਾਰਟੀ ਨੇ ਕੇਂਦਰ ਕੋਲੋਂ ਸਮਾਜਕ ਆਰਥਕ ਆਧਾਰ 'ਤੇ ਜਾਤੀ ਜਨਗਣਨਾ ਦੇ ਅੰਕੜੇ ਜਨਤਕ ਕਰਨ ਦੀ ਮੰਗ ਕੀਤੀ ਜੋ ਯੂਪੀਏ ਸਰਕਾਰ ਸਮੇਂ ਕਰਾਈ ਗਈ ਸੀ।
ਕਾਂਗਰਸ ਦੀ ਨਿਆਏ ਯੋਜਨਾ ਦਾ ਸਮਰਥਨ : ਤੇਜੱਸਵੀ
|
ਉਨ੍ਹਾਂ ਕਿਹਾ, 'ਜੇ ਬਿਹਾਰ ਵਿਚ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਤਾੜੀ ਤੋਂ ਗ਼ੈਰਕਾਨੂੰਨੀ ਦਾ ਠੱਪਾ ਹਟਾ ਕੇ ਇਸ ਨੂੰ ਜਾਇਜ਼ ਬਣਾਵਾਂਗੇ। ਤਾੜੀ ਨੂੰ ਨਾਜਾਇਜ਼ ਬਣਾਉਣ ਨਾਲ ਆਰਥਕ ਪੱਖੋਂ ਕਮਜ਼ੋਰ ਵਰਗ ਦੇ ਲੋਕ ਬੇਰੁਜ਼ਗਾਰ ਹੋ ਗਏ। ਮੇਰੇ ਪਿਤਾ ਜਦ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਤਾੜੀ ਤੋਂ ਕਰ ਹਟਾਇਆ ਸੀ। (ਏਜੰਸੀ)