Friday, November 22, 2024
 

ਰਾਸ਼ਟਰੀ

ਬਹੁਤੇ ਮੁਸਲਮਾਨ ਦੇਸ਼ਧ੍ਰੋਹੀ ਅਤੇ ਅਤਿਵਾਦੀ ਸੁਭਾਅ ਵਾਲੇ : ਭਾਜਪਾ ਵਿਧਾਇਕ

April 09, 2019 10:08 AM

ਬਲੀਆ : ਭਾਜਪਾ ਦੇ ਚਰਚਿਤ ਵਿਧਾਇਕ ਸੁਰਿੰਦਰ ਸਿੰਘ ਨੇ ਦੇਸ਼ ਦੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਨੂੰ ਦੇਸ਼ਧ੍ਰੋਹੀ ਅਤੇ ਅਤਿਵਾਦੀ ਸੁਭਾਅ ਵਾਲੇ ਕਰਾਰ ਦਿਤਾ ਅਤੇ ਕਿਹਾ ਕਿ ਭਾਜਪਾ ਫਿਰ ਸੱਤਾ ਵਿਚ ਆਈ ਤਾਂ ਦੇਸ਼ ਤੋੜਨ ਦੀ ਨੀਅਤ ਰੱਖਣ ਵਾਲਿਆਂ ਨੂੰ ਹਮੇਸ਼ਾ ਲਈ ਤੋੜ ਦਿਤਾ ਜਾਵੇਗਾ।  ਯੂਪੀ ਦੇ ਬਲੀਆ ਜ਼ਿਲ੍ਹੇ ਦੇ ਬੈਰੀਆ ਖੇਤਰ ਦੇ ਵਿਧਾਇਕ ਨੇ ਐਤਵਾਰ ਨੂੰ ਕਿਸੇ ਪਿੰਡ ਵਿਚ ਸਮਾਗਮ ਦੌਰਾਨ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਇਹ ਗੱਲ ਕਹੀ। ਉਹ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੁਆਰਾ ਮੁਸਲਮਾਨਾਂ ਨੂੰ 'ਵਾਇਰਸ' ਦੱਸੇ ਜਾਣ ਦੇ ਬਿਆਨ 'ਤੇ ਅਪਣਾ ਪ੍ਰਤੀਕਰਮ ਦੇ ਰਹੇ ਸਨ। ਉਨ੍ਹਾਂ ਮੁਸਲਮਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਏ ਪੀ ਜੇ ਅਬਦੁਲ ਕਲਾਮ ਅਤੇ ਵੀਰ ਅਬਦੁਲ ਹਮੀਦ ਜਿਹੇ ਕੁੱਝ ਚੰਗੇ ਲੋਕਾਂ ਨੂੰ ਛੱਡ ਦਿਉ ਤਾਂ ਇਸ ਸਮਾਜ ਦੇ ਬਹੁਤੇ ਲੋਕ ਰਾਸ਼ਟਰਵਿਰੋਧੀ ਅਤੇ ਅਤਿਵਾਦੀ ਫ਼ਿਤਰਤ ਵਾਲੇ ਹਨ। ਮੋਦੀ ਤੇ ਯੋਗੀ ਦੇ ਯੁਗ ਵਿਚ ਇਹ ਵਾਇਰਸ ਪੈਦਾ ਨਹੀਂ ਹੋਵੇਗਾ। (ਏਜੰਸੀ)

 

Have something to say? Post your comment

 
 
 
 
 
Subscribe