Thursday, November 21, 2024
 

ਰਾਸ਼ਟਰੀ

ਝਾਰਖੰਡ ’ਚ ਵਾਪਰਿਆ ਦਰਦਨਾਕ ਹਾਦਸਾ, 30 ਫੁੱਟ ਡੂੰਘੀ ਨਦੀ 'ਚ ਡਿੱਗੀ ਬੱਸ

September 18, 2022 12:30 PM

ਝਾਰਖੰਡ: ਹਜ਼ਾਰੀਬਾਗ 'ਚ ਸ਼ਨੀਵਾਰ ਨੂੰ ਇਕ ਬੱਸ ਬੇਕਾਬੂ ਹੋ ਕੇ ਪੁਲ ਤੋਂ 30 ਫੁੱਟ ਹੇਠਾਂ ਨਦੀ 'ਚ ਜਾ ਡਿੱਗੀ। 7 ਲੋਕਾਂ ਦੀ ਮੌਤ ਤੇ 22 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਬੱਸ ਵਿਚ 52 ਲੋਕ ਸਵਾਰ ਸਨ। ਗੰਭੀਰ ਜ਼ਖਮੀਆਂ ਨੂੰ ਹਜ਼ਾਰੀਬਾਗ ਦੇ ਮੈਡੀਕਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਮ੍ਰਿਤਕ ਅਤੇ ਜ਼ਖਮੀ ਗਿਰਿਡੀਹ ਦੇ ਦੱਸੇ ਜਾ ਰਹੇ ਹਨ। ਬੱਸ ਵਿਚ ਸਿੱਖ ਕੌਮ ਦੇ ਸਾਰੇ ਲੋਕ ਸਵਾਰ ਸਨ। ਬੱਸ ਰਾਹੀਂ ਗਿਰਿਡੀਹ ਤੋਂ ਰਾਂਚੀ ਦੇ ਰੱਤੂ ਰੋਡ 'ਤੇ ਸਥਿਤ ਗੁਰਦੁਆਰਾ ਸਾਹਿਬ 'ਚ ਆਯੋਜਿਤ ਧਾਰਮਿਕ ਕੀਰਤਨ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਇਸ ਦੌਰਾਨ ਹਜ਼ਾਰੀਬਾਗ 'ਚ ਸਿਵਾਨੀ ਨਦੀ 'ਤੇ ਹਾਦਸਾ ਵਾਪਰ ਗਿਆ।

ਨਦੀ ਵਿਚ ਪਾਣੀ ਘੱਟ ਸੀ। ਲਾਸ਼ਾਂ ਬੱਸ ਵਿਚ ਫਸ ਗਈਆਂ। ਕਾਫੀ ਮੁਸ਼ੱਕਤ ਤੋਂ ਬਾਅਦ ਬੱਸ ਨੂੰ ਗੈਸ ਕਟਰ ਨਾਲ ਕੱਟ ਕੇ ਲਾਸ਼ਾਂ ਨੂੰ ਕੱਢਿਆ ਗਿਆ। ਡਰਾਈਵਰ ਅਤੇ ਇੱਕ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਵਾਂ ਨੂੰ ਰਿਮਸ ਰੈਫ਼ਰ ਕਰ ਦਿੱਤਾ ਗਿਆ ਹੈ

ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਜਦੋਂ ਜ਼ਖ਼ਮੀਆਂ ਨੂੰ ਹਜ਼ਾਰੀਬਾਗ ਮੈਡੀਕਲ ਕਾਲਜ ਤੇ ਹਸਪਤਾਲ ਲਿਆਂਦਾ ਗਿਆ ਤਾਂ ਪ੍ਰਬੰਧਕਾਂ ਦੀ ਲਾਪਰਵਾਹੀ ਸਾਹਮਣੇ ਆ ਗਈ। ਨਾ ਤਾਂ ਸੁਪਰਡੈਂਟ ਅਤੇ ਨਾ ਹੀ ਡਿਪਟੀ ਸੁਪਰਡੈਂਟ ਹਸਪਤਾਲ ਪੁੱਜੇ। ਜਲਦਬਾਜ਼ੀ ਵਿਚ ਪ੍ਰਸ਼ਾਸਨ ਨੂੰ ਗੰਭੀਰ ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ। 

ਚਸ਼ਮਦੀਦਾਂ ਮੁਤਾਬਕ ਬੱਸ ਸਿਵਾਨੇ ਨਦੀ ਦੇ ਪੁਲ ਨੇੜੇ ਅਚਾਨਕ ਅਸੰਤੁਲਿਤ ਹੋ ਗਈ। ਇਸ ਤੋਂ ਬਾਅਦ ਪੁਲ ਤੋਂ ਬੈਰੀਕੇਡਿੰਗ ਤੋੜਦੇ ਹੋਏ ਨਦੀ ਵਿਚ ਡਿੱਗ ਗਈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਬ੍ਰੇਕ ਫੇਲ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।

ਘਟਨਾ ਤੋਂ ਬਾਅਦ ਜ਼ਖਮੀ ਨਗਿੰਦਰ ਸਿੰਘ ਨੇ ਦੱਸਿਆ ਕਿ ਬੱਸ ਵਿਚ ਸਾਰੇ ਸਿੱਖ ਭਾਈਚਾਰੇ ਦੇ ਲੋਕ ਸਵਾਰ ਹਨ। ਸਾਰੇ ਧਾਰਮਿਕ ਕੀਰਤਨ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਰਾਂਚੀ ਜਾ ਰਹੇ ਸਨ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਸਮੇਤ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।

 

Have something to say? Post your comment

 
 
 
 
 
Subscribe