Wednesday, September 25, 2024
 
BREAKING NEWS
ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨਇਨਕਮ ਟੈਕਸ ਦੇ ਮਾਮਲਿਆਂ ਲਈ ਸਰਕਾਰ ਲਿਆ ਰਹੀ ਵਿਵਾਦ ਸੇ ਵਿਸ਼ਵਾਸ ਸਕੀਮ 2.0ਸਤਿ ਕਰਤਾਰ : ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਸਤੰਬਰ 2024) 

ਪੰਜਾਬ

ਚੰਡੀਗੜ੍ਹ ਯੂਨੀਵਰਸਿਟੀ ਅਸ਼ਲੀਲ ਵੀਡੀਓ ਮਾਮਲਾ, FIR ਦਰਜ, ਰੰਗੇ ਹੱਥੀਂ ਫੜੀ ਗਈ ਸੀ ਦੋਸ਼ੀ ਕੁੜੀ

September 18, 2022 11:09 AM

ਮੋਹਾਲੀ : ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕੁੜੀਆਂ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਦੀ ਮੈਨੇਜਰ ਰੀਤੂ ਰਨੋਤ ਦੇ ਬਿਆਨਾਂ ‘ਤੇ ਐੱਫ.ਆਈ.ਆਰ. ਦਰਜ ਕਰ ਲਈ ਹੈ। ਫਿਲਹਾਲ ਕੁੜੀ ਪੁਲਿਸ ਹਿਰਾਸਤ ਵਿੱਚ ਹੈ।

ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣਾਂ ਨੇ ਕੁੜੀ ਨੂੰ ਵੀਡੀਓ ਬਣਾਉਂਦੇ ਹੋਏ ਰੰਗੇ ਹੱਥੀਂ ਫੜਿਆ। ਦੂਜੇ ਪਾਸੇ ਮੰਤਰੀ ਗੁਰਮੀਤ ਮੀਤ ਹੇਅਰ ਨੇ ਮੋਹਾਲੀ ਡੀਸੀ ਤੇ ਐੱਸਐੱਸ.ਪੀ. ਨੂੰ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ।

ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਬਹੁਤ ਸਾਰੀਆਂ ਕੁੜੀਆਂ ਇੱਕ ਕਮਰੇ ਵਿੱਚ ਇਕੱਠੀਆਂ ਹਨ ਤੇ ਦੋਸ਼ੀ ਕੁੜੀ ਨੂੰ ਕਹਿ ਰਹੀਆਂ ਹਨ ਕਿ ‘ਦੀਦੀ ਕੁਝ ਹੋਆ ਹੈ ਯਾਰ… ਐਕਚੁਅਲੀ ਇਸ਼ੂ ਹੋਇਆ ਹੈ, ਸਾਰੀਆਂ ਕੁੜੀਆਂ ਥੋੜ੍ਹਾ ਪ੍ਰੇਸ਼ਾਨ ਚੱਲ ਰਹੀਆਂ ਹਨ।

ਬਾਥਰੂਮ ਦਾ ਗੇਟ ਬੰਦ ਸੀ ਤੇ ਤੁਹਾਨੂੰ ਕਿਸੇ ਨੇ ਵੀਡੀਓ ਬਣਾਉਂਦੇ ਵੇਖਿਆ ਹੈ, ਸਾਰਿਆਂ ਨੇ ਵੇਖਿਆ ਹੈ। ਦੱਸ ਦੋ ਤੁਸੀਂ ਕੀ ਹੋਇਆ ਸੀ…?’ ਵਿਦਿਆਰਥਣਾਂ ਦੋਸ਼ੀ ਕੁੜੀ ਨੂੰ ਕਹਿ ਰਹੀਆਂ ਹਨ ਕਿ ਸਾਰੇ ਡਰੇ ਹੋਏ ਨੇ, ਸਾਨੂੰ ਨਹੀਂ ਪਤਾ ਕੀ ਐਕਸ਼ਨ ਹੋਵੇਗਾ, ਤੁਸੀਂ ਵੀਡੀਓ ਬਣਾਇਆ ਏ…? ਬੋਲ ਦਿਓ, ਦੋਸ਼ੀ ਕੁੜੀ ਇਹ ਮੰਨਦੀ ਹੈ ਕਿ ਉਸ ਨੇ ਵੀਡੀਓ ਇੱਕ ਮੁੰਡੇ ਦੇ ਕਹਿਣ ‘ਤੇ ਬਣਾਇਆ ਹੈ।

ਮੈਨੇਜਰ ਰੀਤੂ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਸ ਨੂੰ ਵਾਰਡਨ ਰਾਜਵਿੰਦਰ ਕੌਰ ਦਾ ਫੋਨ ਆਇਆ ਜਿਸ ਨੂੰ ਹੋਸਟਲ ਦੀਆਂ ਕੁੜੀਆਂ ਨੇ ਦੱਸਿਆ ਸੀ ਕਿ ਫੋਨ ਕਰਕੇ ਦੱਸਿਆ ਸੀ ਕਿ ਇੱਕ ਕੁੜੀ ਵਿਦਿਆਰਥਣਾਂ ਦੀ ਬਾਥਰੂਮ ਵਿੱਚ ਵੀਡੀਓ ਬਣਾ ਰਹੀ ਸੀ। ਜਦੋਂ ਉਸ ਦਾ ਫੋਨ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਫੋਟੋ ਤੇ ਵੀਡੀਓ ਡਿਲੀਟ ਕਰ ਦਿੱਤੇ ਗਏ ਸਨ ਪਰ ਉਸ ਨੂੰ ਲਗਾਤਾਰ ਕੁਝ ਫੋਨ ਤੇ ਮੈਸੇਜ ਆ ਰਹੇ ਸਨ, ਜਿਸ ‘ਤੇ ਉਨ੍ਹਾਂ ਨੂੰ ਕੁੜੀ ‘ਤੇ ਸ਼ੱਕ ਹੋਇਆ।

ਮੈਨੇਜਰ ਰੀਤੂ ਨੇ ਦੋਸ਼ੀ ਕੁੜੀ ਨੂੰ ਸਪੀਕਰ ‘ਤੇ ਫੋਨ ਲਾ ਕੇ ਮੁੰਡੇ ਨੂੰ ਇਹ ਕਹਿਣ ਲਈ ਕਿਹਾ ਕਿ ਉਹ ਫੋਟੋ ਜਾਂ ਵੀਡੀਓ ਉਸ ਨੂੰ ਭੇਜ ਦੇਵੇ ਤਾਂ ਮੁੰਡੇ ਨੇ ਇੱਕ ਅਸ਼ਲੀਲ ਵੀਡੀਓ ਦਾ ਸਕ੍ਰੀਨਸ਼ਾਟ ਭੇਜ ਦਿੱਤਾ। ਸਖਤੀ ਨਾਲ ਪੁੱਛ-ਗਿੱਛ ਕਰਨ ‘ਤੇ ਦੋਸ਼ੀ ਕੁੜੀ ਸਭ ਕੁਝ ਮੰਨ ਗਈ ਕਿ ਵੀਡੀਓ ਉਸ ਨੇ ਹੀ ਬਣਾਈਆਂ ਸਨ। ਉਸ ਦਾ ਦੋਸਤ ਸ਼ਿਮਲਾ ਦਾ ਰਹਿਣ ਵਾਲਾ ਹੈ, ਜਿਸ ਨੂੰ ਇਹ ਵੀਡੀਓ ਤੇ ਫੋਟੋਆਂ ਉਸ ਨੇ ਭੇਜੀਆਂ ਸਨ।

ਦੱਸਿਆ ਜਾ ਰਿਹਾ ਹੈ ਕਿ ਜਿਸ ਮੁੰਡੇ ਨੇ ਕੁੜੀ ਨੇ ਵੀਡੀਓ ਭੇਜੀ ਹੈ ਤੇ ਜਿਸ ਨੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ, ਉਸ ਦੀ ਭਾਲ ਵਿੱਚ ਪੁਲਿਸ ਦੀ ਟੀਮ ਸ਼ਿਮਲਾ ਭੇਜੀ ਗਈ ਹੈ।

ਇਸ ਮਾਮਲੇ ਵਿੱਚ 8 ਕੁੜੀਆਂ ਵੱਲੋਂ ਖੁਦਕੁਸ਼ੀ ਕਰਨ ਦੀ ਗੱਲ ਵੀ ਕਹੀ ਜਾ ਰਹੀ ਸੀ ਪਰ ਪੰਜਾਬ ਸਰਕਾਰ ਨੇ ਇਸ ਨੂੰ ਫੇਕ ਖਬਰ ਦੱਸਿਆ ਤੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋਇਆ। ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਵੀ ਇਸ ਮਾਮਲੇ ਵਿੱਚ ਕਿਹਾ ਕਿ ਨਾ ਤਾਂ ਕਿਸੇ ਕੁੜੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਨਾ ਹੀ ਕੋਈ ਹਸਪਤਾਲ ਵਿੱਚ ਦਾਖਲ ਹੈ। ਮਨੀਸ਼ਾ ਗੁਲਾਟੀ ਖੁਦ ਯੂਨੀਵਰਸਿਟੀ ਪਹੁੰਚ ਰਹੀ ਹੈ, ਉਨ੍ਹਾਂ ਕਿਹਾ ਹੈ ਕਿ ਮੈਂ ਖੁਦ ਜਾ ਕੇ ਪਤਾ ਕਰਾਂਗੀ ਕਿ ਪੂਰਾ ਮਾਮਲਾ ਕੀ ਹੈ।

 

Have something to say? Post your comment

Subscribe