ਲੰਡਨ : ਮਹਾਰਾਣੀ ਐਲਿਜ਼ਾਬੇਥ-2 ਦੇ ਦਿਹਾਂਤ ਤੋਂ ਬਾਅਦ ਬ੍ਰਿਟੇਨ ਵਿਚ ਬਹੁਤ ਕੁਝ ਬਦਲ ਸਕਦਾ ਹੈ। ਬ੍ਰਿਟੇਨ ਦੇ ਸਮੁੰਦਰੀ ਫੌਜ ਦੇ ਜਹਾਜ਼ਾਂ ’ਤੇ ਲੱਗੇ ਝੰਡਿਆਂ ’ਚ ਤਬਦੀਲੀ ਵੇਖੀ ਜਾ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ਾਂ ਦੀ ਕਰੰਸੀ ’ਚ ਵੀ ਬਦਲਾਅ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਦੀ ਕਰੰਸੀ ’ਤੇ ਅੱਜ ਵੀ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-2 ਦੀ ਤਸਵੀਰ ਲੱਗੀ ਹੋਈ ਹੈ। ਇਸ ਸਮੇਂ ਬ੍ਰਿਟੇਨ ’ਚ ਮਹਾਰਾਣੀ ਐਲਿਜ਼ਾਬੇਥ -2 ਦੀ ਤਸਵੀਰ ਵਾਲੇ 4.5 ਅਰਬ ਸਟਰਲੰਿਗ ਨੋਟ ਮੌਜੂਦ ਹਨ। ਇਨ੍ਹਾਂ ਦੀ ਕੁੱਲ ਕੀਮਤ ਲਗਭਗ 80 ਬਿਲੀਅਨ ਪੌਂਡ ਹੈ। ਇਹ ਪਹਿਲੀ ਵਾਰ ਯੂ.ਕੇ. ਵਿੱਚ 1960 ਵਿੱਚ ਛਪੇ ਸਨ। ਕੈਨੇਡਾ, ਆਸਟ੍ਰੇਲੀਆ ਸਮੇਤ 30 ਤੋਂ ਵੱਧ ਦੇਸ਼ਾਂ ਦੀ ਕਰੰਸੀ ’ਤੇ ਮਹਾਰਾਣੀ ਐਲਿਜ਼ਾਬੈਥ-2 ਦੀ ਤਸਵੀਰ ਛਪੀ ਹੈ।ਪੂਰਬੀ ਕੈਰੇਬੀਅਨ ਡਾਲਰ ਨੂੰ ਸੇਂਟ ਵਿਨਸੈਂਟ, ਗ੍ਰੇਨਾਡਾਈਨਜ਼, ਗ੍ਰੇਨਾਡਾ, ਡੋਮਿਿਨਕਾ ਅਤੇ ਸੇਂਟ ਕਿਟਸ ਦੀ ਸਰਕਾਰੀ ਮੁਦਰਾ ਵਜੋਂ ਮਾਨਤਾ ਪ੍ਰਾਪਤ ਹੈ। ਇਸ ਵਿੱਚ ਮਹਾਰਾਣੀ ਦੀ ਤਸਵੀਰ ਵੀ ਹੈ।