ਢਾਕਾ: ਚਾਰ ਦਿਨਾਂ ਦੌਰੇ ‘ਤੇ ਨਵੀਂ ਦਿੱਲੀ ਆਈ ਬੰਗਲਾਦੇਸ਼ ਦੀ ਪੀਐੱਮ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੰਗਲਵਾਰ ਦੀ ਦੁਪਹਿਰ ਬੈਠਕ ਕੀਤੀ।ਦੋਵਾਂ ਦੇਸ਼ਾਂ ਦੇ ਸੀਨੀਅਰ ਨੇਤਾਵਾਂ ਦੀਆਂ ਬੈਠਕ ਦੌਰਾਨ ਰੱਖਿਆ ਸਮੇਤ ਵੱਖ ਵੱਖ ਖੇਤਰਾਂ ‘ਚ ਆਪਸੀ ਸਹਿਯੋਗ ਵਧਾਉਣ ‘ਤੇ ਚਰਚਾ ਹੋਈ।
ਇਸ ਮੌਕੇ ‘ਤੇ ਪੀਐੱਮ ਮੋਦੀ ਨੇ ਕਿਹਾ ਕਿ ਅੱਜ ਬੰਗਲਾਦੇਸ਼ ਭਾਰਤ ਦਾ ਸਭ ਤੋਂ ਵੱਡਾ ਵਿਕਾਸ ਹਿੱਸੇਦਾਰ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ‘ਚ ਨਿਰੰਤਰ ਸੁਧਾਰ ਹੋ ਰਿਹਾ ਹੈ।ਅਸੀਂ ਆਈਟੀ, ਅੰਤਰਿਕਸ਼ ਤੇ ਨਿਊਕਲੀਅਰ ਐਨਰਜ਼ੀ ਵਰਗੇ ਸੈਕਟਰ ‘ਚ ਵੀ ਸਹਿਯੋਗ ਵਧਾਉਣ ਦਾ ਨਿਸ਼ਚਾ ਕੀਤਾ।
ਪੀਐੱਮ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਅਸੀਂ ਬੰਗਲਾਦੇਸ਼ ਦੀ ਸੁਤੰਤਰਤਾ ਦੀ 50ਵੀਂ ਵਰ੍ਹੇਗੰਢ ਸਾਡੇ ਡਿਪਲੋਮੈਟਿਕ ਸਬੰਧਾਂ ਗੋਲਡਨ ਜਯੰਤੀ, ਸੇਖ ਮੁਜੀਬੁਰਹਿਮਾਨ ਦੀ ਜਨਮ ਸ਼ਤਾਬਦੀ ਇਕੱਠੇ ਮਨਾਈ ਸੀ।ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਵਿਸ਼ਵਾਸ਼ ਹੈ ਕਿ ਅਗਲੇ 25 ਸਾਲ ਦੇ ਅੰਮ੍ਰਿਤ ਕਾਲ ‘ਚ ਵਾਰ ਵਾਰ ਬੰਗਲਾਦੇਸ਼ ਦੀ ਮਿੱਤਰਤਾ ਨਵੀਆਂ ਬੁਲੰਦੀਆਂ ਛੂਹੇਗੀ।
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸੇਖ ਹਸੀਨਾ ਭਾਰਤ ਦੌਰੇ ‘ਤੇ ਹੈ। ਸ਼ੇਖ ਹਸੀਨਾ ਦਾ ਸਵਾਗਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ ‘ਚ ਕੀਤਾ।ਇਸ ਤੋਂ ਬਾਅਦ ਵਾਰਤਾਲਾਪ ਲਈ ਪ੍ਰਧਾਨ ਮੰਤਰੀ ਮੋਦੀ ਤੇ ਸੇਖ ਹਸੀਨਾ ਦੋਵੇਂ ਹੈਦਰਾਬਾਦ ਹਾਊਸ ਪਹੁੰਚੇ।ਇਸ ਬੈਠਕ ‘ਚ ਵੱਖ ਵੱਖ ਮੁਦਿਆਂ ‘ਤੇ ਚਰਚਾ ਹੋਈ।ਜਿਸ ‘ਚ ਪ੍ਰਮੁੱਖਤਾ ਨਾਲ ਵਪਾਰ, ਰੱਖਿਆ ਤੇ ਬਿਹਤਰ ਕਨੈਕਿਟਿਵਟੀ ਸ਼ਾਮਿਲ ਹੈ।ਕਈ ਅਹਿਮ ਮੁੱਦਿਆਂ ‘ਤੇ ਮੋਹਰ ਵੀ ਲੱਗ ਸਕਦੀ ਹੈ।
ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੰਗਲਾਦੇਸ਼ ਦੀ ਪੀਐੱਮ ਸ਼ੇਖ ਹਸੀਨਾ ਨੇ ਭਾਰਤ ਬੰਗਲਾਦੇਸ਼ ਸਾਝੇਦਾਰੀ ਦੀ ਸਮੀਖਿਆ ਕਰਨ ਤੇ ਉਸ ਨੂੰ ਮਜ਼ਬੂਤ ਕਰਨ ‘ਤੇ ਚਰਚਾ ਹੋਈ ਹੈ।