Thursday, November 21, 2024
 

ਰਾਸ਼ਟਰੀ

ਸਕੂਲੀ ਬੱਚਿਆਂ ਨਾਲ ਭਰੀ ਗੱਡੀ ਦੀ ਟਰੱਕ ਨਾਲ ਭਿਆਨਕ ਟੱਕਰ

August 22, 2022 03:17 PM

ਉਜੈਨ ਨੇੜੇ ਨਾਗਦਾ ਵਿੱਚ ਦਿਨ ਚੜ੍ਹਦਿਆਂ ਹੀ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿੱਥੇ ਸਕੂਲੀ ਬੱਚਿਆਂ ਨਾਲ ਭਰੀ ਗੱਡੀ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 4 ਬੱਚਿਆਂ ਦੀ ਮੌਤ ਹੋ ਗਈ , ਜਦਕਿ 11 ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹਨ। ਐਂਬੂਲੈਂਸ ਨਾ ਮਿਲਣ ਕਾਰਨ ਜ਼ਖਮੀਆਂ ਨੂੰ ਬੱਸ ਵਿੱਚ ਨੀਚੇ ਲਿਟਾ ਕੇ ਹਸਪਤਾਲ ਪਹੁੰਚਿਆ ਗਿਆ। ਜਿਨ੍ਹਾਂ ਵਿੱਚੋਂ 3 ਬੱਚਿਆਂ ਦੀ ਗੰਭੀਰ ਹਾਲਾਤ ਦੇਖਦੇ ਹੋਏ ਇੰਦੌਰ ਰੈਫਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸਕੂਲੀ ਗੱਡੀ ਵਿੱਚ 12-15 ਬੱਚੇ ਸਵਾਰ ਸਨ। ਇਹ ਸੜਕ ਹਾਦਸਾ ਉਨਹੇਲ-ਨਾਗਦਾ ਮਾਰਗ ‘ਤੇ ਵਾਪਰਿਆ।

ਇਸ ਸਬੰਧੀ ਕਲੈਕਟਰ ਆਸ਼ੀਸ਼ ਸਿੰਘ ਨੇ ਦੱਸਿਆ ਕਿ ਐਕਸੀਡੈਂਟ ਦੇ ਦੌਰਾਨ ਟ੍ਰੈਕਸ ਵਿੱਚ 15 ਬੱਚੇ ਸਵਾਰ ਸਨ। ਇਹ ਸਾਰੇ 5ਵੀਂ ਤੋਂ 7ਵੀਂ ਕਲਾਸ ਦੇ ਹਨ, ਜਿਨ੍ਹਾਂ ਦੀ ਉਮਰ 5 ਤੋਂ 15 ਸਾਲ ਵਿਚਾਲੇ ਹੈ। ਜ਼ਖਮੀਆਂ ਦਾ ਇਲਾਜ ਉਜੈਨ ਦੇ ਓਰਥੋ, ਸੰਜੀਵਨੀ, ਇੰਦੌਰ ਦੇ ਬੰਬੇ ਹਸਪਤਾਲ ਅਤੇ ਨਾਗਦਾ ਵਿੱਚ ਚੱਲ ਰਿਹਾ ਹੈ। ਪ੍ਰਸ਼ਾਸਨ ਵੱਲੋ ਬੱਚਿਆਂ ਦੇ ਕੀਤੇ ਜਾ ਰਹੇ ਇਲਾਜ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਬੱਚਿਆਂ ਵਿੱਚ ਭਵਿਆਂਸ਼ ਪੁੱਤਰ ਸਤੀਸ਼ ਜੈਨ ਵਾਸੀ ਉਨਹੇਲ, ਸੁਮਿਤ ਪੁੱਤਰ ਸੁਰੇਸ਼, ਉਮਾ ਪੁੱਤਰੀ ਈਸ਼ਵਰਲਾਲ ਧਾਕੜ, ਇਨਾਇਆ ਪੁੱਤਰੀ ਰਮੇਸ਼ ਨੰਦੇਦਾ ਸ਼ਾਮਿਲ ਹਨ। ਇਸ ਹਾਦਸੇ ਸਬੰਧੀ ਐੱਸਪੀ ਸਤੇਂਦਰ ਸ਼ੁਕਲ ਨੇ ਦੱਸਿਆ ਕਿ ਦੋਨੋਂ ਡਰਾਈਵਰਾਂ ਨੂੰ ਕਸਟੱਡੀ ਵਿੱਚ ਲੈ ਲਿਆ ਗਿਆ ਹੈ। ਮੌਜੂਦਾ ਸਮੇਂ ਵਿੱਚ ਸਾਰਿਆਂ ਦਾ ਧਿਆਨ ਬੱਚਿਆਂ ਦੇ ਇਲਾਜ ‘ਤੇ ਹੈ। ਪੁਲਿਸ ਵੱਲੋਂ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਜਿਸਦੀ ਵੀ ਗਲਤੀ ਪਾਈ ਜਾਵੇਗੀ ਉਸ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।

 

Have something to say? Post your comment

 
 
 
 
 
Subscribe