Saturday, January 18, 2025
 

ਲਿਖਤਾਂ

ਮਿੰਨੀ ਕਹਾਣੀ: ਰੱਖੜੀ

August 10, 2022 10:46 AM

ਮੈਂ ਕਾਫੀ ਸਮੇਂ ਤੋਂ ਏਸ ਬਾਰੇ ਸੋਚ ਰਹੀ ਆ ਪਰ ਅੱਜ ਏਸ ਬਾਰੇ ਲਿਖਣ ਬਾਰੇ ਸੋਚ ਹੀ ਲਿਆ ਮੈਂ ਦੇਖਿਆ ਕਿ ਰੱਖੜੀ ਦਾ ਤਿਉਹਾਰ ਸਾਡੇ ਦੇਸ਼ ਵਿਚ ਇਕ ਭੈਣ ਭਰਾ ਦੇ ਰਿਸਤੇ ਨੂੰ ਬਿਆਨ ਕਰਦਾ ਇਕ ਤਿੳਹਾਰ ਹੈ ਪਰ ਨਾਲ-ਨਾਲ ਏਹ ਇਕ ਲੈਣ ਦੇਣ(ਪੈਸਾ ਕਪੜੇ ਗਿਫਟ ਗਹਿਣੇ ਆਦਿ) ਦਾ ਵੀ ਤਿੳਹਾਰ ਬਣ ਗਿਆ ਹੈ ਮੈਂ ਸੋਚਦੀ ਆ ਕੇ ਆਪਾਂ ਨੂੰ ਏਸ ਰੀਤ ਨੂੰ ਖਤਮ ਕਰਨਾ ਚਾਹੀਦਾ ਹੈ ਏਸ ਨਾਲ ਸਾਡਾ ਭੈਣ ਭਰਾ ਦਾ ਪਵਿੱਤਰ ਰਿਸ਼ਤਾ ਇਕ ਬਿਕਾਊ ਰਿਸ਼ਤਾ ਬਣ ਰਿਹਾ ਹੈ ਕਿਉਂਕਿ ਕੇ ਕੁੱਝ ਲੋਕਾਂ ਕੋਲ਼ ਆਪਣੀ ਆ ਭੈਣਾਂ ਨੂੰ ਦੇਣ ਲਈ ਕੁਝ ਨਹੀਂ ਹੁੰਦਾ ਤਾਂ ਉਹ ਰੱਖੜੀ ਬਨਾਉਣ ਤੋ ਹੀ ਟਾਲ ਮਾਰ ਦਿੰਦੇ ਹਨ ਹੁਣ ਇਕ ਗ਼ਰੀਬ ਬਣਦਾ ਦਿਨ ਵਿਚ 400 ਦਿਹਾੜੀ ਤੇ ਕੰਮ ਕਰਦਾ ਹੈ ਤੇ ਓਸ ਦੀਆ 4 ਭੈਣਾਂ ਰੱਖੜੀ ਬੰਨ੍ਹ ਲਈ ਆਈਆ ਤੇ ਉਹ ਵਿਚਾਰਾ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰੇ ਗਾ ਜਾ ਰੱਖੜੀ ਦੀ ਰਿਸ਼ਵਤ ਦੇਵੇ ਗਾ ਏਸ ਲਈ ਕੁੱਝ ਕੁ ਭੈਣਾਂ ਤਾਂ ਏਹ ਲਈ ਹੀ ਰੱਖੜੀ ਬੰਨ੍ਹ ਤੋ ਝਿਜਕ ਜਾਂਦੀਆ ਕੇ ਮੇਰਾ ਭਰਾ ਏਨਾ ਖ਼ਰਚਾ ਕਿਥੋਂ ਕਰੇ ਗਾ ਜਾ ਏਸ ਲਈ ਨਹੀਂ ਆ ਪਾਉਂਦਿਆਂ ਕੇ ਭਰਜਾਈ ਆ ਏਹ ਨਾ ਬੋਲਣ ਕੇ ਕਪੜੇ ਜਾ ਪੈਸੇ ਲੇਨ ਦੀਆ ਮਾਰੀਆ ਆਈਆ ਨੇ ਮੇਰੀ ਸਾਰਿਆ ਅੱਗੇ ਏਹੀ request ਆ ਕੇ ਏਸ ਰੀਤ ਖਾਤਮ ਕੀਤਾ ਜਾਵੇ ਤਾਂ ਜੋ ਔਨ ਵਾਲੇ ਸਮੇਂ ਵਿਚ ਸਾਡੇ ਬੱਚਿਆਂ ਜਾ ਸਾਡੇ ਛੋਟੇ ਭੈਣ ਭਰਾ ਵਾ ਚ ਪਿਆਰ ਬਾਣੀਆਂ ਰਹੇ ਅੱਜ ਕੱਲ ਦੀਆ ਆ ਰਹੀ ਆ ਵੀਡੀਓ ਵੀ ਬੰਦੇ ਦਾ ਦਿਮਾਗ ਚੱਕ ਦਿੰਦਿਆਂ ਨੇ ਜਿਵੇ. ਭੈਣ ਸ਼ੌਰਿਆ ਤੋ ਖ਼ਾਲੀ ਹੱਥ ਆਈ ਆ ਤੇ ਪੇਕਿਆਂ ਤੋ ਬੈਗ ਭਰ ਕੇ ਚਲੀ ਆ ਜੇਕਰ ਆਪਾਂ ਇੱਛਾ ਕਰਦੇ ਆ ਕੇ ਸਾਡੇ ਭੈਣ ਭਰਾਵਾਂ ਦਾ ਪਿਆਰ ਸਾਡੇ ਨਾਲ ਬਣਾਇਆ ਰਹੇ ਤਾਂ ਸਾਨੂੰ ਏਹ ਤਿੳਹਾਰ ਨੂੰ ਹੋਰ ਪਵਿੱਤਰ ਬਨਾਉਣ ਦੀ ਲੋੜ ਆ ਏਸ ਲਈ ਮੇਰੀ ਸਾਰੀਆਂ ਭੈਣਾਂ ਅੱਗੇ ਰਹੀ ਅਰਜ਼ ਆ ਕੇ ਤੁਸੀਂ ਏਹ ਸੋਚ ਕੇ ਰੱਖੜੀ ਬੰਨ੍ਹ ਤੋ ਮਨਾ ਨਾ ਕਰ ਦਿਓ ਕੇ ਮੇਰਾ ਭਰਾ ਤਾਂ ਮੈਂਨੂੰ ਕੁਝ ਦੇ ਨਹੀਂ ਸਕਦਾ ਜਾ ਮੇਰੀ ਭਾਬੀ ਨੇ ਮੈਂਨੂੰ ਰੱਖੜੀ ਲਈ ਸੱਦਾ ਨਹੀਂ ਦਿੱਤਾ ਰਿਸ਼ਤਾ ਉਹੀ ਸੱਚਾ ਹੁੰਦਾ ਜਿਥੋਂ ਆਪਾਂ ਕਿਸੇ ਚੀਜ਼ ਦੀ ਉਮੀਦ ਨਾ ਕਰੀਏ ਸਿਰਫ ਪਿਆਰ ਵਜੋਂ ਨਿਭਾਏ ਆ ਜਾਵੇ ਸਿਰਫ ਇਕ ਪਿਆਰ ਜਾ ਯਾਦਾਂ ਹੀ ਆ ਜੋ ਬੰਦਾ ਦਿਲ ਵਿਚ ਰੱਖਦਾ ਬਾਕੀ ਚੀਜਾਂ ਤਾਂ ਸਭ ਪੇਟੀਆ ਜਾ ਅਲਮਾਰੀ ਆ ਚ ਹੀ ਰਹਿ ਜਾਂਦੀਆਂ ਨੇ ਏਸ ਲਈ ਏਹ ਕੀਮਤੀ ਸਮੇਂ ਨੂੰ ਅਪਣਾਇਆ ਨਾਲ ਮਿਲ ਕੇ ਹੀ ਕੁਝ ਯਾਦਾਂ ਨੂੰ ਸੰਭਾਲ ਕੇ ਰੱਖ ਲਓ ਜੇਕਰ ਤੁਸੀਂ ਮੇਰੀ ਏਸ ਗੱਲ ਨਾਲ ਸਹਿਮਤ ਹੋ ਤਾਂ ਏਹ ਸੁਨੇਹਾ ਹਰ ਇਕ ਭੈਣ ਭਰਾ ਤੱਕ ਪੁਚਾ ਦਿਓ ਕੇ ਏਸ ਵਾਰ ਕਿਸੇ ਵੀਰ ਦਾ ਗੁੱਟ ਰੱਖੜੀ ਤੋ ਖ਼ਾਲੀ ਨਾ ਰਾਹੇ ਪੈਸਿਆਂ ਕਰਕੇ ਤੇ ਨਾ ਕਿਸੇ ਭੈਣ ਦੀ ਰੀਝ ਰਹੇ ਕੇ ਓਸ ਨੇ ਅਪਣੇ ਵੀਰ ਦੇ ਗੁੱਟ ਤੇ ਏਸ ਵਾਰ ਰੱਖੜੀ ਨਹੀਂ ਬੰਨ੍ਹੀ ਜੇ ਤੁਹਾਨੂੰ ਚੰਗਾ ਲੱਗੇ ਤਾਂ ਏਸ ਮੈਸੇਜ ਨੂੰ ਹਰ ਇਕ ਤੱਕ ਪੁਚਾ ਦਿਓ।

 

Have something to say? Post your comment

Subscribe