ਓਹੀਓ : ਅਮਰੀਕਾ ਦੇ ਓਹੀਓ 'ਚ ਇਕ ਵਿਅਕਤੀ ਨੇ ਆਪਣੇ ਚਾਰ ਗੁਆਂਢੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਇੱਕ ਹਥਿਆਰਬੰਦ ਵਿਅਕਤੀ ਦੀ ਤਲਾਸ਼ ਕਰ ਰਹੀ ਹੈ। ਮੋਂਟਗੋਮਰੀ ਕਾਉਂਟੀ ਦੀ ਬਟਲਰ ਟਾਊਨਸ਼ਿਪ ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਦੀ ਸੂਚਨਾ 'ਤੇ ਦੁਪਹਿਰ ਨੂੰ ਟੀਮ ਭੇਜੀ ਗਈ ਸੀ।
ਪੁਲਿਸ ਨੂੰ ਚਾਰ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਜਿਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਗੋਲੀਆਂ ਮਾਰੀਆਂ ਗਈਆਂ ਸਨ। ਪੁਲਿਸ 39 ਸਾਲਾ ਸਟੀਫਨ ਮੋਰਲੋ ਦੀ ਭਾਲ ਕਰ ਰਹੀ ਹੈ, ਜੋ ਇੱਕ ਐਸਯੂਵੀ ਲੈ ਕੇ ਫਰਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਸ ਨੂੰ ਦੇਖਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲੀਸ ਨੇ ਮ੍ਰਿਤਕਾਂ ਦੇ ਨਾਂ ਵੀ ਨਹੀਂ ਦੱਸੇ।