ਪੈਨਸਿਲਵੇਨੀਆ : ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ ਹੈ। ਅੱਗ ਬੁਝਾਉਣ ਲਈ ਪਹੁੰਚੇ ਇਕ ਵਲੰਟੀਅਰ ਫਾਇਰ ਫਾਈਟਰ ਨੂੰ ਜਦੋਂ ਪਤਾ ਲੱਗਾ ਕਿ ਅੱਗ ਉਸ ਦੇ ਰਿਸ਼ਤੇਦਾਰ ਦੇ ਘਰ ਲੱਗੀ ਹੈ ਅਤੇ ਮਰਨ ਵਾਲਿਆਂ ਵਿਚ ਉਸ ਦਾ ਪੁੱਤਰ, ਧੀ, ਸਹੁਰਾ, ਪਤਨੀ ਦਾ ਭਰਾ ਅਤੇ ਹੋਰ ਰਿਸ਼ਤੇਦਾਰ ਸ਼ਾਮਲ ਹਨ ਤਾਂ ਉਹ ਹੈਰਾਨ ਰਹਿ ਗਏ।
ਇਸ ਦੋ ਮੰਜ਼ਿਲਾ ਘਰ ਵਿੱਚ 13 ਕੁੱਤੇ ਵੀ ਰਹਿੰਦੇ ਹਨ ਪਰ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਜ਼ਿੰਦਾ ਹਨ ਜਾਂ ਨਹੀਂ। ਸ਼ੁੱਕਰਵਾਰ ਦੇਰ ਰਾਤ ਘਰ ਨੂੰ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਲੋਕ ਘਰ ਤੋਂ ਭੱਜਣ ਵਿੱਚ ਕਾਮਯਾਬ ਰਹੇ।