ਪਠਾਨਕੋਟ : ਕੁਝ ਦਿਨ ਪਹਿਲਾਂ ਪਠਾਨਕੋਟ ਦੇ ਇੱਕ ਬੈਂਕ ਵਿਚ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਦੀ ਫੋਟੋ ਲਗਾ ਕੇ ਬੈਂਕ ਖਾਤੇ ਖੋਲ੍ਹਣ ਵਾਲੇ ਤਿੰਨ ਵਿਅਕਤੀਆਂ ਵਿੱਚੋਂ ਦੋ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ।
ਪੁਲਿਸ ਇਸ ਮਾਮਲੇ ਵਿਚ ਪੁੱਛਗਿੱਛ ਕਰ ਰਹੀ ਹੈ। ਇਸ ਮਾਮਲੇ 'ਚ ਮੁੱਖ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਹੈ, ਪੂਰੇ ਮਾਮਲੇ ਦਾ ਮਾਸਟਰ ਮਾਈਂਡ ਗ਼ਲਤ ਤਰੀਕੇ ਨਾਲ ਬੈਂਕ 'ਚ ਖਾਤੇ ਖੋਲ੍ਹਦਾ ਸੀ। ਮਾਸਟਰਮਾਈਂਡ ਫੜੇ ਜਾਣ 'ਤੇ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਤਿੰਨ ਵਿਅਕਤੀ ਗੋਲਡੀ ਬਰਾੜ ਦੀ ਸ਼ਨਾਖਤ 'ਤੇ ਬੈਂਕ ਵਿਚ ਖਾਤਾ ਖੁਲਵਾਉਣ ਆਏ ਸਨ ਜਿਨ੍ਹਾਂ ਵਿਚੋਂ ਇੱਕ ਬੈਂਕ ਦੇ ਅੰਦਰ ਗਿਆ ਜਦਕਿ ਦੂਜੇ ਦੋ ਬਾਹਰ ਹੀ ਖੜ੍ਹੇ ਰਹੇ।
ਫਿਲਹਾਲ ਪੁਲਿਸ ਦੀ ਤਫਤੀਸ਼ ਵਿਚ ਪਤਾ ਲੱਗਾ ਹੈ ਕਿ ਇਹ ਲੋਕ ਵੱਖ-ਵੱਖ ਨਾਮ ਤੋਂ ਬੈਂਕਾਂ ਵਿਚ ਖਾਤੇ ਖੁਲਵਾਉਂਦੇ ਸਨ ਅਤੇ ਬਾਅਦ ਵਿਚ ਉਨ੍ਹਾਂ ਖਾਤਿਆਂ ਨੂੰ ਵੇਚਦੇ ਸਨ ਜਿਸ ਕਾਰਨ ਗੋਲਡੀ ਬਰਾੜ ਦੀ ਫੋਟੋ ਲਗਾ ਕੇ ਖਾਤਾ ਖੁਲਵਾਉਣ ਆਏ ਮਾਸਟਰਮਾਈਂਡ ਦੇ ਫੜੇ ਜਾਂ ਤੋਂ ਬਾਅਦ ਹੋਰ ਵੀ ਕਈ ਖ਼ੁਲਾਸੇ ਹੋ ਸਕਦੇ ਹਨ।