Monday, April 14, 2025
 
BREAKING NEWS
मोहाली जिले में बीज विक्रेताओं को पूसा-44 और हाइब्रिड किस्म के धान बेचने से रोकने के लिए जिला प्रशासन ने विशेष अभियान शुरू किया‘ਯੁੱਧ ਨਸ਼ਿਆਂ ਵਿਰੁੱਧ’: 44ਵੇਂ ਦਿਨ, ਪੰਜਾਬ ਪੁਲਿਸ ਨੇ 61 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ; 1.3 ਕਿਲੋਗ੍ਰਾਮ ਹੈਰੋਇਨ, 91.3 ਲੱਖ ਰੁਪਏ ਡਰੱਗ ਮਨੀ ਕੀਤੀ ਬਰਾਮਦमानुषी छिल्लर की बेमिसाल स्टाइल चॉइस का जलवाज़ी 5 ने नवाजुद्दीन सिद्दीकी अभिनीत "कोस्टाओ" की घोषणा की ਟਰੰਪ ਦਾ ਵਿਦੇਸ਼ੀਆਂ ਲਈ ਨਵਾਂ ਨਿਯਮ; ਅਮਰੀਕਾ ਛੱਡ ਦਿਓ ਨਹੀਂ ਤਾਂ...ਹਿਮਾਚਲ ਪ੍ਰਦੇਸ਼ ਦੇ ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਸੈਲਾਨੀ ਬੱਸ ਪਲਟੀਹਿਮਾਚਲ ਦੇ ਮੰਡੀ ਵਿੱਚ ਭੂਚਾਲ ਦੇ ਝਟਕੇਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭੋਪਾਲ ਪਹੁੰਚੇCP67 Mall unveils ‘Pind Di Goonj’, the grandest 17-day Baisakhi festival in Tricityਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (13 ਅਪ੍ਰੈਲ 2025)

ਪੰਜਾਬ

ਪੰਜਾਬ ਪੁਲਿਸ ਨੇ 101 ਸਬ-ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਬਣਾਇਆ ਇੰਸਪੈਕਟਰ

July 08, 2022 11:15 PM

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪਦਉੱਨਤ ਹੋਏ ਇੰਸਪੈਕਟਰਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ ਅਤੇ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਆ

 ਪੁਲਿਸ ਵਲੋਂ ਕੀਤੀਆਂ 101 ਤਰੱਕੀਆਂ ਵਿੱਚੋਂ 95 ਮਹਿਲਾ ਅਧਿਕਾਰੀ

 ਚੰਡੀਗੜ੍ਹ : ਪੰਜਾਬ ਪੁਲਿਸ ਫੋਰਸ ਦੇ ਮਨੋਬਲ ਨੂੰ ਹੋਰ ਉੱਚਾ ਚੁੱਕਣ ਲਈ, ਡੀਜੀਪੀ ਪੰਜਾਬ ਗੌਰਵ ਯਾਦਵ ਨੇ ਅੱਜ 101 ਸਬ-ਇੰਸਪੈਕਟਰਾਂ, ਜਿਨਾਂ ਵਿੱਚ 95 ਮਹਿਲਾ ਅਧਿਕਾਰੀ ਵੀ ਸ਼ਾਮਲ ਹਨ, ਨੂੰ ਇੰਸਪੈਕਟਰ ਦੇ ਅਹੁਦੇ 'ਤੇ ਤਰੱਕੀ ਦਿੱਤੀ। ਇਹਨਾਂ 101 ਪੁਲਿਸ ਮੁਲਾਜ਼ਮਾਂ ਦੀ ਇਸ ਤਰੱਕੀ ਨਾਲ ਸੂਬੇ ਦੇ ਸਾਰੇ ਜ਼ਿਲਿਆਂ ਵਿੱਚ ਇੰਸਪੈਕਟਰ ਰੈਂਕ ਦੀਆਂ ਸਾਰੀਆਂ ਅਸਾਮੀਆਂ ਭਰ ਦਿੱਤੀਆਂ ਗਈਆਂ ਹਨ। 

ਡੀਜੀਪੀ ਗੌਰਵ ਯਾਦਵ ਨੇ ਕਿਹਾ, ਅੱਜ ਅਸੀਂ 101 ਸਬ-ਇੰਸਪੈਕਟਰਾਂ ਨੂੰ ਇੰਸਪੈਕਟਰਾਂ ਦੇ ਰੈਂਕ ਤੱਕ ਪਦਉੱਨਤ ਕੀਤਾ ਹੈ, ਜਿਸ ਨਾਲ ਨਾ ਸਿਰਫ ਫੀਲਡ ਵਿੱਚ ਸੁਪਰਵਾਈਜ਼ਰੀ ਪੱਧਰ 'ਤੇ ਸਟਾਫ ਦੀ ਕਮੀ ਦੂਰ ਹੋਵੇਗੀ ਬਲਕਿ ਅਧਿਕਾਰੀਆਂ ਨੂੰ ਵੀ ਉਨਾਂ ਦੀ ਤਰੱਕੀ ਦਾ ਬਣਦਾ ਹੱਕ ਮਿਲੇਗਾ।’’

ਡੀਜੀਪੀ ਨੇ ਇੱਥੇ ਪਦਉੱਨਤ ਹੋਏ ਕੁਝ ਅਧਿਕਾਰੀਆਂ ਦੇ ਮੋਢਿਆਂ 'ਤੇ ਸੰਕੇਤਕ ਤੌਰ 'ਤੇ ਸਟਾਰ ਲਗਾਉਦੇ ਹੋਏ, ਸਾਰੇ ਪਦਉੱਨਤ ਅਧਿਕਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਅਧਿਕਾਰੀਆਂ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਤੁਹਾਡੇ ਮੋਢਿਆਂ 'ਤੇ ਲੱਗੇ ਨਵੇਂ ਸਟਾਰ ਨਾਲ ਜ਼ਿੰਮੇਵਾਰੀ ਵੀ ਵਧੀ ਹੈ। 

ਹੋਰ ਵੇਰਵੇ ਦਿੰਦਿਆਂ ਉਨਾਂ ਕਿਹਾ ਕਿ ਪਦਉੱਨਤ ਹੋਈਆਂ ਸਾਰੀਆਂ 95 ਮਹਿਲਾ ਅਧਿਕਾਰੀ 2015 ਬੈਚ ਰਾਹੀਂ ਸਿੱਧੀਆਂ ਸਬ-ਇੰਸਪੈਕਟਰ ਭਰਤੀ ਹੋਈਆਂ ਹਨ ਅਤੇ ਉਨਾਂ ਕੋਲ ਸੱਤ ਸਾਲ ਦਾ ਫੀਲਡ ਤਜਰਬਾ ਹੈ। ਜਦਕਿ ਬਾਕੀ ਛੇ ਸਬ-ਇੰਸਪੈਕਟਰ, ਜੋ ਹੁਣ ਇੰਸਪੈਕਟਰ ਬਣ ਗਏ ਹਨ, ਆਪਣੀ ਪਦਉੱਨਤੀ ਦੀ ਉਡੀਕ ਕਰ ਰਹੇ ਸਨ।

ਸਮੇਂ ਸਿਰ ਪਦਉੱਨਤੀ ਨੂੰ ਹਰੇਕ ਪੁਲਿਸ ਕਰਮਚਾਰੀ ਦਾ ਅਧਿਕਾਰ ਦੱਸਦਿਆਂ ਡੀਜੀਪੀ ਨੇ ਸਮੂਹ ਪੁਲਿਸ ਬਲ ਨੂੰ ਜਲਦ ਹੀ ਉਨਾਂ ਦੀਆਂ ਬਣਦੀਆਂ ਤਰੱਕੀਆਂ ਦੇਣ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਹੈੱਡ ਕਾਂਸਟੇਬਲ, ਸਹਾਇਕ ਸਬ-ਇੰਸਪੈਕਟਰ ਅਤੇ ਸਬ-ਇੰਸਪੈਕਟਰ ਸਮੇਤ ਸੁਪਰਵਾਈਜ਼ਰੀ ਪੱਧਰ 'ਤੇ ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਭਰਿਆ ਜਾਵੇਗਾ।

ਜਿਕਰਯੋਗ ਹੈ ਕਿ ਇਹ ਕਦਮ ਮਹਿਲਾ ਸਸ਼ਕਤੀਕਰਨ ਵੱਲ ਪੰਜਾਬ ਸਰਕਾਰ ਦਾ ਇੱਕ ਹੋਰ ਉਪਰਾਲਾ ਹੈ ਕਿਉਕਿ ਇਸ ਬੈਚ ਦੀ ਤਰੱਕੀ ਨਾਲ ਪੁਲਿਸ ਬਲ ਵਿੱਚ ਸੁਪਰਵਾਈਜ਼ਰੀ ਪੱਧਰ 'ਤੇ ਮਹਿਲਾਵਾਂ ਦੀ ਪ੍ਰਤੀਨਿਧਤਾ ਹੋਰ ਵਧੇਗੀ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

‘ਯੁੱਧ ਨਸ਼ਿਆਂ ਵਿਰੁੱਧ’: 44ਵੇਂ ਦਿਨ, ਪੰਜਾਬ ਪੁਲਿਸ ਨੇ 61 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ; 1.3 ਕਿਲੋਗ੍ਰਾਮ ਹੈਰੋਇਨ, 91.3 ਲੱਖ ਰੁਪਏ ਡਰੱਗ ਮਨੀ ਕੀਤੀ ਬਰਾਮਦ

ਸੁਖਬੀਰ ਬਾਦਲ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ

ਨਸ਼ਿਆਂ ਖਿਲਾਫ਼ ਜਾਗਰੂਕਤਾ ਲਈ ‘ਦੌੜਦਾ ਪੰਜਾਬ ਮੈਰਾਥਨ’ ਦੌੜ 19 ਅਪ੍ਰੈਲ ਨੂੰ

ਫਸਲਾਂ ਦੇ ਡਿਜੀਟਲ ਸਰਵੇ ਦਾ ਕੰਮ ਸ਼ੁਰੂ, ਖਸਰਾ ਤੇ ਫਸਲਾਂ ਦੀ ਤਸਵੀਰ ਹੋਵੇਗੀ ਆਨਲਾਈਨ ਦਰਜ : ਡਿਪਟੀ ਕਮਿਸ਼ਨਰ

ਰੇਲਵੇ ਸਟੇਸ਼ਨ ਨੇੜੇ ਫਾਇਰਿੰਗ ਦੇ ਮਾਮਲੇ ’ਚ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ FIR ਦਰਜ

ਅੱਜ ਤੋਂ ਪੰਜਾਬ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣਗੀਆਂ: 14 ਅਪ੍ਰੈਲ ਤੱਕ ਗਰਮੀ ਦੀ ਲਹਿਰ ਤੋਂ ਰਾਹਤ

बरनाला के सफाई कर्मचारी की बेटी ने पंजाब स्कूल शिक्षा बोर्ड द्वारा घोषित 8वीं बोर्ड परीक्षा परिणाम में टॉप किया

ਅੱਜ ਤੋਂ ਪੰਜਾਬ ਵਿੱਚ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ

Amritpal Singh's associate Papalpreet removed from NSA, now preparing to bring him to Punjab

PUNJAB’S “SCHOOL MENTORSHIP PROGRAM” GETS OVERWHELMING RESPONSE, 100 BUREAUCRATS ENROL IN JUST 3 DAYS

 
 
 
 
Subscribe