ਅਸੀਂ ਕਈ ਵਾਰ ਅਸੀਂ ਇਨ੍ਹਾਂ ਥਾਵਾਂ 'ਤੇ ਜਾਂਦੇ ਹਾਂ ਤਾਂ ਸਾਡੇ ਦਿਮਾਗ 'ਚ ਸਭ ਤੋਂ ਪਹਿਲਾ ਸਵਾਲ ਇਹ ਆਉਂਦਾ ਹੈ ਕਿ ਕਿਤੇ ਕੋਈ ਕੈਮਰਾ ਤਾਂ ਨਹੀਂ ਲੱਗਿਆ ਹੈ। ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਹਿਡਨ ਕੈਮਰੇ (Hidden Camera) ਬਾਰੇ ਕਿਵੇਂ ਪਤਾ ਲਗਾਇਆ ਜਾਵੇ, ਜਿਹੀ ਟ੍ਰਿਕਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਗੁਪਤ ਕੈਮਰੇ ਦਾ ਪਤਾ ਲਗਾਉਣ ਦੇ ਕੁਝ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ। ਤਾਂ ਆਓ ਜਾਣਦੇ ਹਾਂ ਜਾਸੂਸੀ ਕੈਮਰੇ ਦਾ ਪਤਾ ਲਗਾਉਣ ਦਾ ਤਰੀਕਾ -
ਫਿਜ਼ੀਕਲ ਇੰਸਪੈਕਸ਼ਨ
ਹੋਟਲ ਦੇ ਕਮਰੇ ਨੂੰ ਆਬਜ਼ਰਵ ਕਰਨ ਦੀ ਸਕਿੱਲ ਵਧਾਓ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕਮਰੇ 'ਚ ਗੈਜੇਟਸ ਅਜੀਬ ਤਰੀਕੇ ਨਾਲ ਰੱਖੇ ਹੋਏ ਹਨ, ਤਾਂ ਤੁਹਾਨੂੰ ਚੌਕਸ ਰਹਿਣ ਦੀ ਲੋੜ ਹੈ। ਕਮਰਿਆਂ ਅਤੇ ਵਾਸ਼ਰੂਮਾਂ 'ਚ ਸਮੋਕ ਡਿਟੈਕਟਰਾਂ 'ਚ ਵੀ ਲੁਕਵੇਂ ਕੈਮਰੇ ਹੁੰਦੇ ਹਨ, ਇਸ ਲਈ ਉਨ੍ਹਾਂ 'ਤੇ ਐਕਸਟਰਾ ਨਜ਼ਰ ਰੱਖੋ। ਕੰਧ ਦੀ ਸਜਾਵਟ, ਬਿਜਲੀ ਦੇ ਆਊਟਲੇਟ, ਟਿਸ਼ੂ ਬਾਕਸ, ਵਾਲ ਸ਼ਾਕੇਟ, ਡੈਸਕ ਪਲਾਂਟ ਅਤੇ ਏਅਰ ਫਿਲਟਰ ਉਪਕਰਣਾਂ ਦੀ ਵੀ ਜਾਂਚ ਕਰੋ।
ਮੋਬਾਈਲ ਫੋਨ ਦੀ ਫਲੈਸ਼ ਲਾਈਟ ਦੀ ਵਰਤੋਂ ਕਰੋ
ਜ਼ਿਆਦਾਤਰ ਕੈਮਰਿਆਂ ਦੇ ਲੈਂਸਾਂ 'ਚ ਰੌਸ਼ਨੀ ਵਿਖਾਈ ਦਿੰਦੀ ਹੈ। ਇਸ ਲਈ ਇੱਕ ਲੁਕਿਆ ਹੋਇਆ ਕੈਮਰਾ ਰੌਸ਼ਨੀ 'ਚ ਚਮਕ ਸਕਦਾ ਹੈ, ਪਰ ਤੁਸੀਂ ਇਸ ਦੀ ਜਾਂਚ ਕਿਵੇਂ ਕਰਦੇ ਹੋ? ਕਮਰੇ ਨੂੰ ਸਕੈਨ ਕਰਨ ਲਈ ਲਾਈਟਾਂ ਬੰਦ ਕਰੋ ਅਤੇ ਆਪਣੇ ਸਮਾਰਟਫ਼ੋਨ ਦੀ ਫਲੈਸ਼ਲਾਈਟ ਚਾਲੂ ਕਰੋ। ਜੇਕਰ ਤੁਹਾਨੂੰ ਕੋਈ ਲਾਈਟ ਨਜ਼ਰ ਆਉਂਦੀ ਹੈ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਅਤੇ ਇਕ ਹਿਡਨ ਕੈਮਰਾ ਵੀ ਚੈੱਕ ਕਰ ਸਕਦੇ ਹੋ।
ਕਮਰੇ 'ਚ ਕਿਸੇ ਵੀ ਸ਼ੱਕੀ ਡਿਵਾਈਸ ਨੂੰ ਢੱਕ ਦਿਓ
ਜੇਕਰ ਤੁਹਾਨੂੰ ਆਪਣੇ ਕਮਰੇ 'ਚ ਸ਼ੱਕੀ ਡਿਵਾਈਸ ਨਜ਼ਰ ਆਉਂਦੇ ਹਨ ਅਤੇ ਤੁਸੀਂ ਨਹੀਂ ਜਾਣਦੇ ਕਿ ਉਹ ਕਿਸ ਲਈ ਹਨ ਅਤੇ ਉਨ੍ਹਾਂ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ ਤਾਂ ਸਭ ਤੋਂ ਵਧੀਆ ਕੰਮ ਇਹ ਹੈ ਕਿ ਡਿਵਾਈਸ ਨੂੰ ਅਨਪਲੱਗ ਕਰੋ ਅਤੇ ਇਸ ਨੂੰ ਤੌਲੀਏ ਨਾਲ ਢੱਕੋ। ਤੁਸੀਂ ਡਿਵਾਈਸ ਨੂੰ ਦਰਾਜ਼ 'ਚ ਵੀ ਭਰ ਸਕਦੇ ਹੋ।
ਐਪ ਨੂੰ ਡਾਊਨਲੋਡ ਕਰੋ
ਜੇਕਰ ਤੁਹਾਨੂੰ ਆਪਣੇ ਕਮਰੇ 'ਚ ਲੁਕੀ ਹੋਈ ਡਿਵਾਈਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ ਤਾਂ ਤੁਸੀਂ ਇੱਕ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਜੋ ਰਿਕਾਰਡਿੰਗ ਡਿਵਾਈਸ ਦੀ ਫ੍ਰੀਕਵੈਂਸੀ ਨੂੰ ਸਕੈਨ ਕਰੇਗੀ। ਡਿਟੈਕਟੀਫ਼ਾਈ ਅਤੇ ਰਡਾਰਬੌਟ ਕੁੱਝ ਅਜਿਹੀਆਂ ਐਪਲੀਕੇਸ਼ਨਾਂ ਹਨ, ਜਿਨ੍ਹਾਂ ਨੂੰ ਤੁਸੀਂ ਐਂਡਰੌਇਡ ਫੋਨਾਂ 'ਤੇ ਡਾਊਨਲੋਡ ਕਰ ਸਕਦੇ ਹੋ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਐਪਲੀਕੇਸ਼ਨਾਂ ਤੁਹਾਡੇ ਨੇੜੇ ਹਿਡਨ ਕੈਮਰੇ ਲੱਭਣ ਲਈ ਬਿਲਕੁਲ ਮੁਫ਼ਤ ਹਨ।