ਸਾਨੂੰ ਸਿਰਫ ਜਨਰਲ #ਸੁਬੇਗ ਸਿੰਘ ਦਾ #ਫਿਕਰ ਸੀ ਕਿ ਉਹ ਬਹੁਤ ਤੇਜ #ਦਿਮਾਗ ਹੈ।ਸਾਡੇ ਜਵਾਨ ਇਕ ਦੂਜੇ ਤੋਂ ਅੱਗੇ ਹੋ ਕੇ #ਪਰਮਵੀਰ ਚੱਕਰ ਹਾਸਲ ਕਰਨਾ ਚਾਹੁੰਦੇ ਸਨ।ਸਾਡਾ ਅਨੁਮਾਨ ਸੀ ਕਿ ਅਸੀਂ ਰਾਤੋ ਰਾਤ #ਦਰਬਾਰ ਸਾਹਿਬ ਤੇ ਕਬਜਾ ਕਰ ਲਵਾਂਗੇ।ਸਾਨੂੰ ਭਿਡਰਾਂਵਾਲੇ ਤੇ ਹਾਸਾ ਆ ਰਿਹਾ ਸੀ ਕਿ ਕਿਹੜੀਆਂ #ਤੋਪਾਂ ਦੇ ਆਸਰੇ ਹਥਿਆਰ ਸੁੱਟਣ ਨੂੰ ਤਿਆਰ ਨਹੀਂ ਸੀ। ਅਸੀਂ 2 ਜੂਨ ਨੂੰ 10.30 ਵਜੇ ਰਾਤ ਫੌਜ ਨੂੰ ਅੰਦਰ ਜਾਣ ਦੀ ਹਰੀ ਝੰਡੀ ਦੇ ਦਿਤੀ।ਸਾਡਾ 2200 #ਜਵਾਨ ਪੂਰੀ ਤਰਾਂ ਅੰਦਰ #ਛਾ ਗਿਆ, ਲੋੜ ਪੈਣ ਤੇ 2600 ਜਵਾਨ ਤਿਆਰ ਰੱਖੇ ਸਨ।1700 ਕਵਰ ਫਾਇਰਿੰਗ ਲਈ ਸੀ।ਜਦੋਂ ਸਾਡੇ ਜਵਾਨ ਪੂਰੀ ਤਰਾਂ ਅੰਦਰ ਫੈਲ ਗਏ ਤਾਂ ਉਹ #ਭਾਣਾ ਵਰਤਿਆ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਸੀ। #ਦਿੱਲੀ ਤਕ #ਵਾਇਰਲੈਸ ਖੜਕ ਗਏ।"
ਇਕ ਦਮ ਹਾਹਾਕਾਰ ਮਚ ਗਈ। #ਚੀਕਾਂ ਅਸਮਾਨ ਨੂੰ ਪਾੜ ਰਹੀਆਂ ਸਨ।ਦਿਲ ਕੰਬਾਊ ਵੈਣ ਸਾਡੇ ਤੋਂ ਸੁਣੇ ਨਹੀਂ ਜਾ ਰਹੇ ਸਨ ਕਿਉਂਕਿ ਭਿੰਡਰਾਂਵਾਲੇ ਦੇ ਚੇਲਿਆਂ ਇਕਦਮ ਫਾਇਰ ਖੋਲ ਦਿੱਤੇ।ਸਾਡੇ ਕਵਰ ਜਵਾਨਾਂ ਨੂੰ ਪਤਾ ਨਹੀਂ ਲਗ ਰਿਹਾ ਸੀ ਕਿ ਗੋਲੀ ਕਿਧਰੋਂ ਆ ਰਹੀ ਹੈ।ਗੋਲੀ ਇਤਨੀ ਨੇੜਿਓਂ ਆ ਰਹੀ ਸੀ ਜਿਸ ਕਰਕੇ ਸਾਡੇ ਜਵਾਨਾਂ ਦਾ ਬਹੁਤ #ਨੁਕਸਾਨ ਹੋ ਰਿਹਾ ਸੀ।ਅਖੀਰ ਹਾਈ ਅਲਰਟ ਅਲਾਰਮ ਵਜਾਉਣਾ ਪਿਆ, ਜਿਸ ਤਰਾਂ 1962 ਦੀ ਜੰਗ ਵੇਲੇ ਵਰਤਿਆ ਸੀ।ਸਾਡੇ ਜਵਾਨ ਇਤਨੇ ਘਬਰਾ ਗਏ ਕਿ #ਹਥਿਆਰ ਸੁੱਟ ਕੇ #ਭਜਣਾ ਪਿਆ।ਸਾਡੇ ਲਈ ਬਹੁਤ ਸ਼ਰਮ ਵਾਲੀ ਗਲ ਸੀ ਕਿ ਦੁਸ਼ਮਣ ਦਾ ਬਿਨਾਂ ਨੁਕਸਾਨ ਕੀਤੇ ਅਸੀਂ ਆਪਣੇ 2076 ਜਵਾਨ ਮੌਤ ਦੇ ਮੂੰਹ ਵਿੱਚ ਪਾ ਬੈਠੇ।"
ਬਾਅਦ ਵਿਚ 8 ਜੂਨ ਨੂੰ ਪਤਾ ਲਗਾ ਕਿ ਜਦੋਂ ਸਾਡੇ ਸਾਰੇ ਜਵਾਨ ਸਰੋਵਰ ਦੇ ਚਾਰੇ ਪਾਸੇ ਫੈਲ ਗਏ ਤਾਂ ਬਿਲਡਿੰਗ ਦੇ ਅੰਦਰ ਕੰਧਾਂ ਵਿਚ ਧਰਤੀ ਤੋਂ ਤਿੰਨ ਇੰਚ ਉਚੀਆਂ #ਵਰਮੇ ਨਾਲ 2-2 ਇੰਚ ਲੰਮੀਆਂ #ਮੋਰੀਆਂ ਕੀਤੀਆਂ ਹੋਈਆਂ ਸਨ।ਸਾਡੇ ਜਵਾਨ ਉੱਪਰ ਗੋਲੀਆਂ ਚਲਾਉਂਦੇ ਰਹੇ ਜਦਕਿ ਗੋਲੀਆਂ ਧਰਤੀ ਕੱਢ ਰਹੀ ਸੀ।ਮੈਨੂੰ ਪਹਿਲਾਂ ਸ਼ੱਕ ਸੀ ਕਿ ਜਨਰਲ ਸੁਬੇਗ ਸਿੰਘ ਵਰਗਾ ਫੌਜੀ ਹਕੀਕਤ ਤੇ ਪਰਦਾ ਪਾ ਕੇ ਕੋਈ #ਚੱਕਰਵਿਊ ਰਚੇਗਾ.....।"
ਅਗਲੇ ਦਿਨ ਅਸੀਂ ਹੈਲੀਕਾਪਟਰ ਰਾਹੀਂ 912 ਕਮਾਂਡੋ ਬਿਲਡਿੰਗਾਂ ਤੇ ਉਤਾਰ ਕੇ ਮੋਰਚਿਆਂ ਤੇ ਗਰਨੇਡ ਸੁੱਟਣ ਦੀ ਸਕੀਮ ਬਣਾਈ।ਇਸ ਤਰਾਂ ਹੀ ਕੀਤਾ ਗਿਆ।ਗਰਨੇਡਾਂ ਨਾਲ ਲੱਦੇ ਸਾਡੇ ਕਮਾਂਡੋ ਬਿਲਡਿੰਗਾਂ ਤੇ ਉਤਰ ਗਏ।ਕਮਾਂਡੋ ਜਮਦੂਤਾਂ ਦਾ ਰੂਪ ਧਾਰਨ ਕਰੀ ਬੈਠੇ ਸਨ ਤੇ ਵਾਇਰਲੈਸ ਤੇ ਕਾਰਵਾਈ ਦੀ ਮੰਗ ਕਰ ਰਹੇ ਸਨ।ਪਰ ਅਚਾਨਕ ਹੀ ਐਸੀ ਅਕਾਸ਼ੀ ਬਿਜਲੀ ਸਾਡੇ ਜਵਾਨਾਂ ਤੇ ਪੈਣੀ ਸ਼ੁਰੂ ਹੋਈ ਕਿ ਇਹ ਅਕਾਸ਼ੀ ਬਿਜਲੀ ਕੋਈ ਹੋਰ ਨਹੀਂ, ਮਸ਼ੀਨਗੰਨਾਂ ਦੀਆਂ ਗੋਲੀਆਂ ਸਨ ਤੇ ਇਹ 1800 ਮੀਟਰ ਤਕ ਜਾਂਦੀਆਂ ਸਨ।ਸਾਡੀ ਸੀ.ਆਈ. ਡੀ ਇਤਨੀ ਨਿਕੰਮੀ ਨਿਕਲੀ ਕਿ ਜਿਸ ਕਰਕੇ ਸਾਡਾ ਇਤਨਾ ਨੁਕਸਾਨ ਹੋਇਆ, ਜਿੰਨਾ #ਪਾਕਿਸਤਾਨ ਨਾਲ ਯੁੱਧ ਵਿਚ ਵੀ ਨਹੀਂ ਹੋਇਆ ਸੀ।ਸਾਫ ਪਤਾ ਲਗਦਾ ਸੀ ਕਿ ਇਹ ਗੋਲੀ ਕਿਸੇ ਫੌਜੀ ਅਫਸਰ ਦੀ ਸਕੀਮ ਤੋਂ ਬਿਨਾਂ ਨਹੀਂ ਚਲ ਸਕਦੀ, ਉਹ ਫੌਜੀ #ਅਫਸਰ ਜਨਰਲ ਸੁਬੇਗ ਸਿੰਘ ਸੀ।"
ਜਦੋਂ ਸਾਡੇ ਕਮਾਂਡੋ ਉਤਰ ਰਹੇ ਸਨ ਤਾਂ ਫੌਜ ਵਲੋਂ ਇਤਨੀ ਗੋਲੀ ਚਲਾਈ ਕਿ ਸਮੂਹ ਮੋਰਚਿਆਂ ਵਿਚ ਬੈਠੇ #ਖਾੜਕੂਆਂ ਵਲੋਂ ਕਮਾਂਡੋਆਂ ਦੇ ਉਤਰਨ ਵਿਚ ਕੋਈ ਰੁਕਾਵਟ ਨਾ ਆਵੇ।ਪਰ ਉੱਚੇ #ਬੁੰਗਿਆਂ ਵਿਚ ਤੇ ਉਚੀ ਪਾਣੀ ਦੀ ਟੈਂਕੀ ਵਿੱਚ ਸੁਬੇਗ ਸਿੰਘ ਨੇ ਕੰਧਾਂ ਵਿਚ ਮੋਰੀਆਂ ਕਰਕੇ ਭਾਰੀ ਮਸ਼ੀਨਗੰਨਾਂ ਲਈ #ਜਬਰਦਸਤ ਮੋਰਚਾਬੰਦੀ ਕੀਤੀ ਸੀ।ਜਦੋਂ ਕਮਾਡੋਆਂ ਦੀ ਮੌਤ ਦੀ ਹਨੇਰੀ ਝੁਲੀ ਤਾਂ ਗੋਲੀਆਂ ਇਹਨਾਂ ਤਿੰਨਾ ਥਾਵਾਂ ਤੋਂ ਆਈਆਂ ਸਨ।ਸਾਰੇ ਕਮਾਂਡੋ ਮਾਰੇ ਗਏ।