ਚੰਡੀਗੜ੍ਹ : ਪੰਜਾਬ ‘ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਅਤੇ ਟੀਕਾਕਰਨ ਦੀ ਸਮਾਂ-ਸਾਰਣੀ ਬਾਰੇ 1 ਮਹੀਨੇ ਪਹਿਲਾਂ, 1 ਹਫ਼ਤੇ ਅਤੇ ਇੱਕ ਦਿਨ ਪਹਿਲਾਂ ਮਾਪਿਆਂ ਨੂੰ ਫ਼ੋਨ ‘ਤੇ ਅਲਰਟ ਮੈਸੇਜ ਭੇਜੇ ਜਾਣਗੇ। ਇਹ ਸਭ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ..ਬੱਚਿਆਂ ਨੂੰ ਬਿਮਾਰੀ ਮੁਕਤ ਅਤੇ ਹਰ ਪੱਖੋਂ ਤੰਦਰੁਸਤ ਰੱਖਣਾ ਹੈ